FacebookTwitterg+Mail

ਰੈਂਪ ਵਾਕ ਦੌਰਾਨ ਅਚਾਨਕ ਰੋਣ ਲੱਗੀ ਸੁਪਰਮਾਡਲ, ਵਜ੍ਹਾ ਕਰੇਗੀ ਹੈਰਾਨ

adriana lima
11 November, 2018 10:03:47 AM

ਲਾਂਸ ਏਜਲਸ (ਬਿਊਰੋ)— ਨਿਊਯਾਰਕ 'ਚ ਵਿਕਟੋਰੀਆ ਸੀਕ੍ਰੇਟ ਫੈਸ਼ਨ ਸ਼ੋਅ ਚੱਲ ਰਿਹਾ ਹੈ ਪਰ ਇਹ ਫੈਸ਼ਨ ਸ਼ੋਅ ਉਦੋਂ ਸੁਰਖੀਆਂ 'ਚ ਆਇਆ, ਜਦੋਂ ਰੈਂਪ 'ਤੇ ਇਕ ਸੁਪਰਮਾਡਲ ਰੋਣ ਲੱਗ ਗਈ। ਏਰੀਆਨਾ ਲਿਮਾ ਨੇ ਫੈਸ਼ਨ ਸ਼ੋਅ ਦੌਰਾਨ ਰੈਂਪ 'ਤੇ ਜਿਵੇਂ ਹੀ ਐਂਟਰੀ ਕੀਤੀ, ਉਹ ਦਰਸ਼ਕਾਂ ਅੱਗੇ ਬੁਰੀ ਤਰ੍ਹਾਂ ਰੋਣ ਲੱਗ ਗਈ। ਖਬਰਾਂ ਮੁਤਾਬਕ, ਏਰੀਆਨਾ ਲਿਮਾ ਮਾਡਲਿੰਗ ਦੀ ਦੁਨੀਆ ਤੋਂ ਰਿਟਾਇਰ ਹੋ ਰਹੀ ਹੈ, ਜਿਸ ਕਰਕੇ ਉਹ ਭਾਵੁਕ ਹੋਕੇ ਰੋਣ ਲੱਗ ਗਈ।

 PunjabKesari
ਦੱਸ ਦੇਈਏ ਕਿ 33 ਸਾਲ ਦੀ ਏਰੀਆਨਾ ਲਿਮਾ ਹੁਣ ਮਾਡਲਿੰਗ ਤੋਂ ਰਿਟਾਈਰ ਹੋ ਰਹੀ ਹੈ, ਜਿਸ ਦਾ ਮਤਲਬ ਕੀ ਉਹ ਹੁਣ ਮਾਡਲਿੰਗ ਨਹੀਂ ਕਰੇਗੀ। ਏਰੀਆਨਾ ਲਿਮਾ ਦੀ ਇਹ ਆਖਰੀ ਰੈਂਪ ਵੌਕ ਸੀ। ਲੀਮਾ ਉਨ੍ਹਾਂ ਮਾਡਲਸ 'ਚ ਸ਼ਾਮਲ ਹੈ, ਜਿਨ੍ਹਾਂ ਨੇ ਦੁਨੀਆ ਦੇ ਬੇਹਤਰੀਨ ਫੈਸ਼ਨ ਸ਼ੋਅ 'ਚ ਹਿੱਸਾ ਲਿਆ ਹੈ। ਫੈਸ਼ਨ ਦੀ ਦੁਨੀਆ ਦੀ ਇਸ ਵੱਡੀ ਮਾਡਲ ਨੂੰ ਵਿਕਟੋਰੀਆ ਸੀਕ੍ਰੇਟ ਫੈਸ਼ਨ ਸ਼ੋਅ 'ਚ ਖਾਸ ਟ੍ਰੀਟਮੈਂਟ ਵੀ ਦਿੱਤਾ ਗਿਆ ਹੈ।

PunjabKesari

ਫੈਸ਼ਨ ਸ਼ੋਅ ਦੌਰਾਨ ਲਿਮਾ ਨੇ ਆਪਣੇ ਕਰੀਅਰ ਅਤੇ ਆਖਰੀ ਸ਼ੋਅ ਦੇ ਖਾਸ ਪਲ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੇ ਹਨ। ਲਿਮਾ ਨੇ ਰੈਂਪ 'ਤੇ ਆ ਕੇ ਆਪਣੇ ਪ੍ਰਸ਼ੰਸਕਾਂ ਤੇ ਸ਼ੋਅ 'ਚ ਮੌਜੂਦ ਲੋਕਾਂ ਦਾ ਧੰਨਵਾਦ ਵੀ ਕੀਤਾ। ਏਰੀਆਨਾ ਲੀਮਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਲੋਕ ਲਗਾਤਾਰ ਦੇਖ ਰਹੇ ਹਨ ਪਰ ਲੋਕਾਂ ਨੂੰ ਲਿਮਾ ਦੀ ਰੋਣ ਵਾਲੀ ਤਸਵੀਰ ਸਭ ਤੋਂ ਵੱਧ ਸ਼ੇਅਰ ਕੀਤੀ ਹੈ ਕਿਉਂਕਿ ਗਲੈਮਰ ਦੀ ਇਸ ਦੁਨੀਆਂ ਦਾ ਇਕ ਹੋਰ ਪੱਖ ਵੀ ਹੈ, ਜਿਹੜਾ ਕੋਈ ਨਹੀਂ ਦੇਖਦਾ।

PunjabKesari


Tags: Adriana Lima Ramp Walk Victoria Secret Fashion Show New York Hollywood Celebrity

About The Author

sunita

sunita is content editor at Punjab Kesari