FacebookTwitterg+Mail

'ਐ ਦਿਲ ਹੈ ਮੁਸ਼ਕਿਲ' ਦਿਖਾਉਣ ਵਾਲੇ ਸਿਨੇਮਾਘਰਾਂ ਨੂੰ ਸੁਰੱਖਿਆ ਮੁਹੱਇਆ ਕਰਵਾਈ ਜਾਵੇ-ਮੁਕੇਸ਼ ਭੱਟ

ae dil hai mushkil
19 October, 2016 12:33:19 PM
ਮੁੰਬਈ—ਫਿਲਮਕਾਰ ਅਤੇ ਫਿਲਮ ਐਂਡ ਟੈਲੀਵਿਯਨ ਪ੍ਰੋਡਿਊਸਰ ਗਿਲਡ ਦੇ ਪ੍ਰਧਾਨ ਮੁਕੇਸ਼ ਭੱਟ ਨੇ ਬੀਤੇ ਦਿਨ ਮੰਗਲਵਾਰ ਨੂੰ ਮੁੰਬਈ ਪੁਲਸ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਕੇ ਇਸ 'ਚ ਯਕੀਨ ਕਰਨ ਨੂੰ ਕਿਹਾ ਕਿ ਫਵਾਦ ਖ਼ਾਨ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦਿਖਾਉਣ ਵਾਲੇ ਸਿਨੇਮਾਘਰਾਂ ਨੂੰ ਸੁਰੱਖਿਆ ਮੁਹੱਇਆ ਕਰਵਾਈ ਜਾਵੇਗੀ। ਉਨ੍ਹਾਂ ਨੇ ਮਹਾਰਾਸ਼ਟਰ ਮਨਸੇ (ਐੱਮ.ਐੱਨ.ਐੱਸ) ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਮੁਕੇਸ਼ ਭੱਟ ਨੇ ਕਿਹਾ, ''ਇਸ ਸਮੇਂ ਮੈਂ ਮਨਸੇ ਤੋਂ ਅਸਹਿਮਤ ਹਾਂ ਅਤੇ ਉਹ ਮੇਰੇ ਤੋਂ ਅਸਿਹਮਤ ਹਨ ਪਰ ਦਿਨ ਬੀਤਣ ਤੋਂ ਬਾਅਦ ਅਸੀਂ ਭਰਾਵਾਂ ਦੀ ਤਰ੍ਹਾਂ ਹਾਂ। ਮੈਂ ਆਪਣੇ ਭਰਾਵਾਂ ਨਾਲ ਸਿਰਫ ਅਪੀਲ ਕਰ ਸਕਦਾ ਹਾਂ ਕਿ ਉਹ ਸ਼ਾਂਤੀ ਬਣਾਈ ਰੱਖਣ।''
ਕਰਨ ਜੌਹਰ ਦੁਆਰਾ ਨਿਰਦੇਸ਼ਿਤ ਇਹ ਫਿਲਮ ਦੀਵਾਲੀ ਤੋਂ ਦੋ ਦਿਨ ਪਹਿਲਾਂ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਕਰਨ ਜੌਹਰ ਦੀ ਧਰਮ ਪ੍ਰੋਜਕਸ਼ਨ ਦੇ ਪ੍ਰਤੀਨਿਧੀ ਦੇ ਤੌਰ 'ਤੇ ਨਿਰਮਾਤਾ ਮੁਕੇਸ਼ ਭੱਟ, ਅਨੁਪਮਾ ਚੋਪੜਾ ਅਤੇ ਫੋਕਸ ਸਟਾਰ ਪ੍ਰੋਡਕਸ਼ਨ ਦੇ ਸੀਈਓ ਮੁੰਬਈ ਦੇ ਪੁਲਸ ਕਮਿਸ਼ਨਰ ਅਤੇ ਜੁਆਇੰਟ ਕਮੀਸ਼ਨਰ ਨਾਲ ਮਿਲਣ ਲਈ ਮੁੰਬਈ ਪੁਲਸ ਦਫਤਰ ਪਹੁੰਚੇ।
ਉਨ੍ਹਾਂ ਨੇ ਫਿਲਮ ਦਿਖਾਏ ਜਾਣ ਦੌਰਾਨ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੁਲਸ ਨੇ ਜ਼ਰੂਰਤ ਪੈਣ 'ਤੇ ਸੁਰੱਖਿਆ ਦੇਣ ਦਾ ਵਾਅਦਾ ਕੀਤਾ ਹੈ। ਮੁੰਬਈ ਪੁਲਸ ਦੇ ਡੀਸੀਪੀ ਅਸ਼ੋਕ ਦੁਬੇ ਨੇ ਕਿਹਾ, ''ਮੁੰਬਈ ਪੁਲਸ ਜ਼ਰੂਰਤ ਪੈਣ 'ਤੇ ਸਿਨੇਮਾਘਰਾਂ ਨੂੰ ਸੁਰੱਖਿਆ ਮੁੱਇਆ ਕਰਾਵੇਗੀ।''
ਦੱਸਣਯੋਗ ਹੈ ਕਿ ਪਿਛਲੇ ਹਫਤੇ ਹੀ ਸਿਨੇਮਾ ਆਨਰਸ ਐਗਜ਼ੀਬਿਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ.ਓ.ਈ.ਏ.ਆਈ.) ਨੇ ਫੈਸਲਾ ਕੀਤਾ ਸੀ ਕਿ ਦੇਸ਼ ਦਾ ਮਹੌਲ ਨੂੰ ਦੇਖਦੇ ਹੋਏ ਫਿਲਮ ਨੂੰ ਮਹਾਰਾਸ਼ਟਰ, ਗੋਆ ਅਤੇ ਗੁਜਰਾਤ ਦੇ ਸਿੰਗਲ ਸਕ੍ਰੀਨ ਥਿਏਟਰ 'ਚ ਰਿਲੀਜ਼ ਨਹੀਂ ਕੀਤਾ ਜਾਵੇਗਾ।

Tags: ਮੁਕੇਸ਼ ਭੱਟਐ ਦਿਲ ਹੈ ਮੁਸ਼ਕਿਲਅਨੁਪਮਾ ਚੋਪੜਾMukesh Bhattae dil hai mushkil Anupama Chopra