FacebookTwitterg+Mail

ਅਫਸਾਨਾ ਖਾਨ ਨੇ ਆਪਣੇ ਮਰਹੂਮ ਪਿਤਾ ਦੀ ਯਾਦ 'ਚ ਬਣਵਾਇਆ ਖਾਸ ਟੈਟੂ (ਵੀਡੀਓ)

afsana khan made a tattoo of her father mother and brother
07 November, 2019 03:29:13 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੀ ਬੁਲੰਦ ਆਵਾਜ਼ ਅਤੇ ਮਿਹਨਤ ਦੇ ਸਦਕਾ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕਾਂ ਦੀ ਸੂਚੀ 'ਚ ਆਪਣਾ ਨਾਂ ਸ਼ੁਮਾਰ ਕਰਵਾ ਲਿਆ ਹੈ। ਉਹ ਪੰਜਾਬੀ ਗੀਤਾਂ 'ਚ ਕਾਫੀ ਸਰਗਰਮ ਰਹਿੰਦੇ ਹਨ ਪਰ ਨਾਲ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਖਾਸ ਪਲਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਦੀ ਕਾਫੀ ਸਮੇਂ ਤੋ ਖੁਵਾਇਸ਼ ਸੀ ਕਿ ਉਹ ਟੈਟੂ ਗੁੰਦਵਾਉਣ। ਉਨ੍ਹਾਂ ਨੇ ਆਪਣੇ ਟੈਟੂ ਗੁੰਦਵਾਉਦਿਆਂ ਦੀਆਂ ਵੀਡੀਓਜ਼ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਕ ਟੈਟੂ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਉਸਤਾਦ ਸੀਰਾ ਖਾਨ (Ustaad seera khan) ਨੂੰ ਸਮਰਪਿਤ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੂਜੀ ਬਾਂਹ 'ਤੇ ਪੰਜਾਬੀ ਭਾਸ਼ਾ 'ਚ ਆਪਣੇ ਭਰਾ ਖੁਦਾ ਬਖਸ਼ ਤੇ ਮਾਤਾ ਆਸ਼ਾ ਬੇਗਮ ਦੇ ਨਾਂ ਦੇ ਟੈਟੂ ਕਰਵਾਏ ਹਨ। ਫੈਨਜ਼ ਵੱਲੋਂ ਅਫਸਾਨਾ ਖਾਨ ਦੀ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

ਦੱਸ ਦਈਏ ਕਿ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ', 'ਲੁਟੇਰਾ', 'ਜਾਨੀ ਵੇ ਜਾਨੀ' ਵਰਗੇ ਕਈ ਹੋਰ ਗੀਤਾਂ ਨਾਲ ਦਰਸ਼ਕਾਂ ਦਾ ਮਨੋਰਜੰਨ ਕਰ ਚੁੱਕੇ ਹਨ। ਅੱਜ ਕੱਲ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਸਿੱਧੂ ਮੂਸੇਵਾਲੇ ਨਾਲ ਆਉਣ ਵਾਲੇ ਗੀਤ 'ਧੱਕਾ' ਖੂਬ ਸੁਰਖੀਆਂ ਬਟੋਰ ਰਿਹਾ ਹੈ।


Tags: Afsana KhanTattooFatherMother and BrotherInstagram VideoViralPunjabi Singer

Edited By

Sunita

Sunita is News Editor at Jagbani.