FacebookTwitterg+Mail

ਕੁਣਾਲ ਕਾਮਰਾ ਨੂੰ ਬੈਨ ਕਰਨ ਵਾਲੀਆਂ ਚਾਰੋਂ ਏਅਰਲਾਇੰਸ ’ਚ ਸਫਰ ਨਹੀਂ ਕਰਨਗੇ ਅਨੁਰਾਗ ਕਸ਼ਯਪ, ਜਾਣੋ ਪੂਰਾ ਮਾਮਲਾ

after ban on comedian kunal kamra  anurag kashyap refuses to fly indigo
05 February, 2020 11:11:05 AM

ਮੁੰਬਈ(ਬਿਊਰੋ)- ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਨੇ ਹਾਲ ਹੀ ਵਿਚ ਇੰਡੀਗੋ ਏਅਰਲਾਇੰਸ ਵਿਚ ਉਡਾਣ ਭਰਨ ਤੋਂ ਮਨਾ ਕਰ ਦਿੱਤਾ। ਉਨ੍ਹਾਂ ਕੋਲਕਾਤਾ ਦਾ ਸਫਰ ਤੈਅ ਕਰਨਾ ਸੀ। ਇਸ ਦੇ ਲਈ ਉਨ੍ਹਾਂ ਨੇ ਦੂਜੀ ਏਅਰਲਾਇੰਸ ਦੀ ਸੇਵਾ ਲਈ। ਅਨੁਰਾਗ ਨੇ ਇੰਡੀਗੋ ਨੂੰ ਇਲਾਵਾ ਏਅਰ ਇੰਡੀਆ, ਗੋ ਏਅਰ ਅਤੇ ਸਪਾਇਸ ਜੈੱਟ ਤੋਂ ਵੀ ਸਫਰ ਨਾ ਕਰਨ ਦਾ ਫ਼ੈਸਲਾ ਲਿਆ ਹੈ। ਧਿਆਨਯੋਗ ਹੈ ਕਿ ਇਨ੍ਹਾਂ ਚਾਰਾਂ ਏਅਰਲਾਇੰਸ ਨੇ ਸਟੈਂਡਅਪ ਕਾਮੇਡੀਅਨ ਕੁਣਾਲ ਕਾਮਰਾ ਨੂੰ ਇਕ ਟੀ.ਵੀ. ਸੰਪਾਦਕ ਨਾਲ ਬਹਿਸ ਤੋਂ ਬਾਅਦ ਬੈਨ ਕਰ ਦਿੱਤਾ ਸੀ।
ਗੱਲਬਾਤ ਦੌਰਾਨ ਅਨੁਰਾਗ ਕਸ਼ਯਪ ਨੇ ਕਿਹਾ,‘‘ਮੈਂ ਸਵੇਰੇ 4 ਵਜੇ ਉਠ ਜਾਵਾਂਗਾ ਪਰ ਇੰਡੀਗੋ ਤੋਂ ਸਫਰ ਨਹੀਂ ਕਰਾਂਗਾ।’’ ਅਨੁਰਾਗ ਨੇ ਸਵੇਰੇ ਚਾਰ ਵਜੇ ਉੱਠ ਕੇ ਦੂਜੀ ਏਅਰਲਾਇੰਸ ਤੋਂ ਸਫਰ ਵੀ ਕੀਤਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਵੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ਵਿਚ ਇਸ ਕਦਮ ਨੂੰ ਕੁਣਾਲ ਕਾਮਰਾ ਦੇ ਸਮਰਥਨ ਵਿਚ ਦੱਸਿਆ।

ਰਿਪੋਰਟ ਮੁਤਾਬਕ, ਅਨੁਰਾਗ ਕਸ਼ਯਪ ਨੇ ਕੋਲਕਾਤਾ ਵਿਚ ਇਕ ਫਿਲਮ ਫੈਸਟੀਵਲ ਦਾ ਉਦਘਾਟਨ ਵੀ ਕੀਤਾ। ਇੰਵੈਟ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ, ‘‘ਜਿਸ ਤਰੀਕੇ ਨਾਲ ਘਟਨਾਵਾਂ ਹੋ ਰਹੀਆਂ ਹਨ, ਇਸ ਕਾਰਨ ਇਹ ਫੈਸਲਾ ਲੈਣਾ ਪਿਆ। ਇਕ ਮੰਤਰੀ ਨੇ ਕਿਹਾ ਕਿ ਕੁਣਾਲ ਕਾਮਰਾ ਨੂੰ ਏਅਰ ਇੰਡੀਆ ਤੋਂ ਉਡਾਣ ਦੀ ਆਗਿਆ ਨਹੀਂ ਹੈ। ਉਸ ਤੋਂ ਇਲਾਵਾ ਉਨ੍ਹਾਂ ਨੇ ਦੂੱਜੇ ਏਅਰਲਾਇੰਸ ਨੂੰ ਵੀ ਅਜਿਹਾ ਕਰਨ ਨੂੰ ਕਿਹਾ। ਏਅਰਲਾਇੰਸ ਨੇ ਸਰਕਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਬਿਨਾਂ ਕਿਸੇ ਆਫੀਸ਼ੀਅਲ ਨਿਰਦੇਸ਼, ਬਿਨਾਂ ਕਿਸੇ ਜਾਂਚ, ਉਨ੍ਹਾਂ ਨੇ ਇਸ ਆਦਮੀ ਨੂੰ ਬੈਨ ਕਰ ਦਿੱਤਾ। ਉਨ੍ਹਾਂ ਨੇ ਪਾਇਲਟਾਂ ਨਾਲ ਗੱਲ ਤੱਕ ਨਾ ਕੀਤੀ। ਮੈਂ ਤੱਦ ਤੱਕ ਇਨ੍ਹਾਂ ਚਾਰਾਂ ਏਅਰਲਾਇੰਸ ਵਿਚ ਸਫਰ ਨਹੀਂ ਕਰਾਂਗਾ, ਜਦੋਂ ਤੱਕ ਕੁਣਾਲ ਕਾਮਰਾ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ।’’ ਦੱਸ ਦੇਈਏ ਕਿ ਅਨੁਰਾਗ ਕਸ਼ਯਪ ਤੋਂ ਇਲਾਵਾ ਕਈ ਅਤੇ ਬਾਲੀਵੁੱਡ ਸਿਤਾਰੇ ਕੁਣਾਲ ਕਾਮਰਾ ਦੇ ਸਮਰਥਨ ਵਿਚ ਆਪਣੀ ਰਾਏ ਰੱਖ ਚੁੱਕੇ ਹਨ। ਇਸ ਵਿਚਕਾਰ ਡਾਇਰੈਕਟਰ ਅਨੁਭਵ ਸਿਨਹਾ, ਹੰਸਲ ਮਹਿਤਾ,  ਸਵਰਾ ਭਾਸਕਰ ਅਤੇ ਰਵੀਨਾ ਟੰਡਨ ਵਰਗੀਆਂ ਹਸਤੀਆਂ ਸ਼ਾਮਿਲ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2019 'ਚ ਕਾਮਰਾ ਨੇ ਨੇਤਾ ਸ਼ਸ਼ੀ ਥਰੂਰ ਨੂੰ ਬਤੌਰ ਕਾਮੇਡੀਅਨ ਲਾਂਚ ਕੀਤਾ। ਅਮੇਜਨ ਪ੍ਰਾਈਮ ਵੀਡੀਓ ਦੇ ਸ਼ੋਅ 'ਵਨ ਮਾਈਕ ਸਟੈਂਡ' 'ਚ ਕਾਮਰਾ ਨੇ ਹੀ ਥਰੂਰ ਨੂੰ ਮੇਂਟੌਰ ਕੀਤਾ। ਇਸ ਸ਼ੋਅ 'ਚ ਥਰੂਰ ਤੋਂ ਇਲਾਵਾ ਤਾਪਸੀ ਪਨੂੰ ਤੇ ਰਿੱਚਾ ਚੱਢਾ ਵਰਗੇ ਸਿਤਾਰੇ ਕਾਮੇਡੀ ਕਰਦੇ ਨਜ਼ਰ ਆਏ ਸਨ।


Tags: Anurag Kashyap Kunal KamraRefusesFlyIndiGoVistara

About The Author

manju bala

manju bala is content editor at Punjab Kesari