FacebookTwitterg+Mail

ਬਿੱਗ ਬੌਸ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਦੀ ਖੁੱਲ੍ਹੀ ਕਿਸਮਤ, ਬਾਹਰ ਆਉਂਦਿਆਂ ਹੀ ਕਰੇਗੀ ਇਹ ਕੰਮ

after bigg boss 13 colors tv to bring new show shehnaaz gill ki shaadi
02 February, 2020 11:33:59 AM

ਮੁੰਬਈ(ਬਿਊਰੋ)- ‘ਬਿੱਗ ਬੌਸ’ ਤੋਂ ਨਿਕਲਣ ਤੋਂ ਬਾਅਦ ਮੁਕਾਬਲੇਬਾਜ਼ ਦੀ ਕਿਸਮਤ ਬਦਲ ਜਾਂਦੀ ਹੈ ।  ਲੋਕਪ੍ਰਿਅਤਾ ਵਿਚ ਵਾਧੇ ਦੇ ਨਾਲ ਉਨ੍ਹਾਂ ਕੋਲ ਫਿਲਮਾਂ ਤੋਂ ਲੈ ਕੇ ਰਿਐਲਿਟੀ ਸ਼ੋਅਜ਼ ਦੇ ਆਫਰ ਵੀ ਆਉਣ ਲੱਗਦੇ ਹਨ। ਪਿਛਲੇ ਦਿਨੀਂ ਖਬਰ ਆਈ ਸੀ ਕਿ ਆਸਿਮ ਰਿਆਜ਼ ਨੂੰ ਫਿਲਮ ਦਾ ਆਫਰ ਮਿਲਿਆ ਹੈ। ਹੁਣ ਚਰਚਾ ਹੈ ਕਿ ਘਰ ਦੀ ਮੋਸਟ ਐਂਟਰਟੇਨਰ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਦੇ ਹੱਥ ਇਕ ਵੱਡਾ ਪ੍ਰੋਜੈਕਟ ਲੱਗਾ ਹੈ।
Image
ਪੰਜਾਬ ਦੀ ਕੈਟਰੀਨਾ ਕੈਫ ਦੇ ਨਾਮ ਨਾਲ ਮਸ਼ਹੂਰ ਸ਼ਹਿਨਾਜ਼ ਦੀ ਫੈਨ ਫਾਲੋਇੰਗ ਦੀ ਗਿਣਤੀ ਵਿਚ ਰਾਤੋਂ-ਰਾਤ ਵਾਧਾ ਹੋਇਆ ਹੈ। ਉਨ੍ਹਾਂ ਨੇ ਆਪਣੀ ਚੁਲਬੁਲੀ ਅਦਾਵਾਂ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੈ। ਹੁਣ ਤੱਕ ਪੰਜਾਬੀ ਫਿਲਮ ਇੰਡਸਟਰੀ ਵਿਚ ਕੰਮ ਕਰ ਰਹੀ ਸ਼ਹਿਨਾਜ਼ ਹਿੰਦੀ ਫਿਲਮ ਅਤੇ ਟੀ.ਵੀ. ਇੰਡਸਟਰੀ ਵਿਚ ਡੈਬਿਊ ਕਰ ਸਕਦੀ ਹੈ। ਬਿੱਗ ਬੌਸ ਦੇ ਘਰ ਵਿਚ ਉਹ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੀ ਹੈ ਕਿ ਜੇਕਰ ਮੁੰਬਈ ਵਿਚ ਉਨ੍ਹਾਂ ਨੂੰ ਕੰਮ ਮਿਲਿਆ ਤਾਂ ਮੋਹਾਲੀ ਤੋਂ ਮੁੰਬਈ ਸ਼ਿਫਟ ਹੋ ਜਾਵੇਗੀ। ਹੁਣ ਅਜਿਹਾ ਲੱਗ ਰਿਹਾ ਹੈ ਕਿ ਸ਼ਹਿਨਾਜ਼ ਦੀ ਇਹ ਗੱਲ ਸੱਚ ਹੋਣ ਜਾ ਰਹੀ ਹੈ।
Image
ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸ਼ਹਿਨਾਜ਼ ਬਿੱਗ ਬੌਸ ਤੋਂ ਇਕ ਨਵੇਂ ਰਿਐਲਿਟੀ ਸ਼ੋਅ ਵਿਚ ਨਜ਼ਰ ਆਉਣ ਵਾਲੀ ਹੈ। ਰਿਐਲਿਟੀ ਸ਼ੋਅ ਵਿਚ ਸ਼ਹਿਨਾਜ਼ ਵਿਆਹ ਦੀ ਤਿਆਰੀ ਕਰਦੀ ਨਜ਼ਰ ਆਵੇਗੀ। ਜੀ ਹਾਂ ਰਾਖੀ ਸਾਵੰਤ, ਰਾਹੁਲ ਮਹਾਜਨ ਅਤੇ ਰਤਨ ਸਿੰਘ ਰਾਜਪੂਤ ਦੀ ਤਰ੍ਹਾਂ ਉਹ ਵੀ ਆਪਣਾ ਲਾੜਾ ਲੱਭੇਗੀ। ਸ਼ਹਿਨਾਜ਼  ਦੇ ਨਵੇਂ ਸ਼ੋਅ ਦਾ ਨਾਮ ‘ਸ਼ਹਿਨਾਜ਼ ਗਿੱਲ ਕੀ ਸ਼ਾਦੀ’ ਦੱਸਿਆ ਜਾ ਰਿਹਾ ਹੈ।


Tags: Bigg Boss 13Shehnaz Kaur Gill Colors TVShehnaaz Gill Ki ShaadiNew Show

About The Author

manju bala

manju bala is content editor at Punjab Kesari