FacebookTwitterg+Mail

ਬੰਗਲਾਦੇਸ਼ ਦੇ ਇਕ ਹੋਰ ਅਭਿਨੇਤਾ ਨੂਰ ਨੂੰ ਭਾਰਤ ਛੱਡਣ ਦਾ ਹੁਕਮ

after ferdous  gazi abdun noor asked to leave india
19 April, 2019 09:05:50 AM

ਨਵੀਂ ਦਿੱਲੀ/ਢਾਕਾ (ਬਿਊਰੋ) — ਬੰਗਲਾਦੇਸ਼ ਦੇ ਇਕ ਹੋਰ ਫਿਲਮ ਅਭਿਨੇਤਾ ਗਾਜ਼ੀ ਅਬਦੁੱਲ ਨੂਰ ਨੂੰ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੇ ਚੋਣ ਜਲਸਿਆਂ ਵਿਚ ਹਿੱਸਾ ਲੈਣ ਕਾਰਨ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਵੀਰਵਾਰ ਦੱਸਿਆ ਕਿ ਅਬਦੁੱਲ ਨੂਰ ਦੇ ਵੀਜ਼ੇ ਦੀ ਮਿਆਦ ਖਤਮ ਹੋ ਚੁੱਕੀ ਹੈ। ਇਸਦੇ ਬਾਵਜੂਦ ਉਹ ਭਾਰਤ ਵਿਚ ਰਹਿ ਰਿਹਾ ਸੀ। ਉਸ ਵਿਰੁੱਧ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਰਹਿਣ ਸਬੰਧੀ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਅਬਦੁੱਲ ਨੂਰ ਨੇ ਦਮਦਮ ਵਿਖੇ ਤ੍ਰਿਣਮੂਲ ਕਾਂਗਰਸ ਦੀਆਂ ਚੋਣ ਰੈਲੀਆਂ ਵਿਚ ਹਿੱਸਾ ਲਿਆ ਸੀ। ਇਸ ਦੀ ਭਾਜਪਾ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ। ਇਸ ਤੋਂ ਪਹਿਲਾਂ ਇਸੇ ਹਫਤੇ ਬੰਗਲਾਦੇਸ਼ ਦੇ ਅਭਿਨੇਤਾ ਫਿਰਦੌਸ ਅਹਿਮਦ ਨੂੰ ਤ੍ਰਿਣਮੂਲ ਕਾਂਗਰਸ ਦੇ ਇਕ ਲੋਕ ਸਭਾ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ 'ਤੇ ਦੇਸ਼ ਛੱਡਣ ਲਈ ਕਿਹਾ ਗਿਆ ਸੀ। ਫਿਰਦੌਸ ਨੇ ਪੱਛਮੀ ਬੰਗਾਲ ਦੇ ਇਕ ਉਮੀਦਵਾਰ ਲਈ ਪ੍ਰਚਾਰ ਕਰਨ ਨੂੰ ਲੈ ਕੇ ਮੁਆਫੀ ਮੰਗੀ ਹੈ। ਅਭਿਨੇਤਾ ਨੇ ਇਸ ਨੂੰ ਭੁਲੇਖੇ ਨਾਲ ਹੋਈ ਗਲਤੀ ਅਤੇ ਸੂਬੇ ਦੇ ਲੋਕਾਂ ਦੇ ਪਿਆਰ ਕਾਰਨ ਚੁੱਕਿਆ ਗਿਆ ਕਦਮ ਦੱਸਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਅਭਿਨੇਤਾ ਨੂੰ 'ਕਾਲੀ ਸੂਚੀ' ਵਿਚ ਪਾ ਦਿੱਤਾ ਹੈ।


Tags: After FerdousGazi Abdun NoorLeave IndiaDeputy High CommissionWest BengalBangladeshi

Edited By

Sunita

Sunita is News Editor at Jagbani.