FacebookTwitterg+Mail

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ ਗੁਪਤ ਤਰੀਕੇ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

after getting married in a secret ceremony 2 years back
12 April, 2019 02:36:34 PM

ਮੁੰਬਈ (ਬਿਊਰੋ) — 'ਕਲੀਆਂ ਕਾ ਚਮਨ' ਗੀਤ ਨਾਲ ਮਸ਼ਹੂਰ ਹੋਣ ਵਾਲੀ ਅਦਾਕਾਰਾ ਮੇਘਨਾ ਨਾਇਡੂ 2 ਸਾਲਾਂ ਤੋਂ ਲਾਈਮਲਾਈਟ ਤੋਂ ਦੂਰ ਸੀ। ਹੁਣ ਅਚਾਨਕ ਉਹ ਚਰਚਾ 'ਚ ਆ ਗਈ ਹੈ। ਖਬਰ ਹੈ ਕਿ ਮੇਘਨਾ ਨੇ ਪੁਰਤਗਾਲੀ ਟੈਨਿਸ ਪਲੇਅਰ ' Luis Miguel Reis' ਨਾਲ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਹੈ। ਮੇਘਨਾ ਤੇ ਉਸ ਦੇ ਪਤੀ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਮੇਘਨਾ ਨੇ 2 ਸਾਲ ਤੱਕ ਆਪਣੇ ਵਿਆਹ ਨੂੰ ਗੁਪਤ ਰੱਖਿਆ। ਇਹ ਗੱਲ ਸਿਰਫ ਕਰੀਬੀਆਂ ਨੂੰ ਹੀ ਪਤਾ ਸੀ। ਮੇਘਨਾ ਦੇ ਵਿਆਹ ਦੀ ਖਬਰ ਵਾਇਰਲ ਹੋਈ ਤਾਂ ਉਸ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਵਿਆਹ ਦੀ ਪੁਸ਼ਟੀ ਕੀਤੀ ਹੈ। ਵਿਆਹ ਤੋਂ ਬਾਅਦ ਮੇਘਨਾ ਦਾ ਪੂਰਾ ਫੋਕਸ ਪਰਸਨਲ ਜ਼ਿੰਦਗੀ 'ਤੇ ਹੈ।


ਮੇਘਨਾ ਨੇ 25 ਦਸੰਬਰ 2016 ਨੂੰ ਮੁੰਬਈ 'ਚ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲਾ ਮੇਘਨਾ ਤੇ ਲੁਈਸ 6 ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹੇ ਸਨ। ਵਿਆਹ ਨੂੰ ਸੀਕ੍ਰੇਟ ਰੱਖਣ ਨੂੰ ਲੈ ਕੇ ਮੇਘਨਾ ਦਾ ਬਿਆਨ ਆ ਗਿਆ ਹੈ। ਉਸ ਨੇ ਕਿਹਾ, ''ਲੁਈਸ ਤੇ ਮੈਂ ਵਿਆਹ ਤੋਂ ਬਾਅਦ ਨੋ-ਅਟੇਂਸ਼ਨ ਫੇਜ ਨੂੰ ਇੰਜੁਆਏ ਕਰ ਰਹੇ ਹਨ। ਸਾਨੂੰ ਕੁਝ ਵੀ ਮਿਸਿੰਗ ਨਹੀਂ ਲੱਗਾ। ਸਾਡੇ ਦੋਸਤਾਂ ਤੇ ਪਰਿਵਾਰ ਨੂੰ ਵਿਆਹ ਬਾਰੇ ਪਤਾ ਸੀ। ''

Punjabi Bollywood Tadka
ਉਹ ਅੱਗੇ ਦੱਸਦੀ ਹੈ, ''ਮੈਂ ਆਲੀਸ਼ਾਨ ਵਿਆਹ ਦੇ ਪੱਖ 'ਚ ਕਦੇ ਨਹੀਂ ਰਹੀ ਹਾਂ। ਮੈਨੂੰ ਅਜਿਹਾ ਲੱਗਦਾ ਹੈ ਕਿ ਅਜਿਹੇ ਈਵੈਂਟਸ 'ਚ ਦੁਲਾ-ਦੁਲਹਨ ਗੁੰਮ ਜਿਹੇ ਹੋ ਜਾਂਦੇ ਹਨ। ਮੈਨੂੰ ਲੱਗਦਾ ਹੈ ਕਿ ਸਪੈਸ਼ਲ ਈਵੈਂਟ ਨੂੰ ਖਾਸ ਲੋਕਾਂ ਨਾਲ ਸੈਲੀਬ੍ਰੇਟ ਕੀਤਾ ਜਾਣਾ ਚਾਹੀਦਾ ਹੈ। ਮੇਰਾ ਵਿਆਹ ਉਂਝ ਹੀ ਹੋਇਆ, ਜਿਵੇਂ ਮੈਂ ਸੋਚਿਆ ਸੀ।'' ਇਸ ਤੋਂ ਇਲਾਵਾ ਮੇਘਨਾ ਨੇ ਕਿਹਾ, ''ਹਾਲ ਹੀ 'ਚ ਲੁਈਸ ਨੇ ਮੈਨੂੰ ਕਿਹਾ ਕਿ ਹੁਣ ਅਸੀਂ ਵਿਆਹ ਨੂੰ ਆਫੀਸ਼ੀਅਲ ਕਰ ਦੇਣਾ ਚਾਹੀਦਾ।''

Punjabi Bollywood Tadka
ਮੇਘਨਾ ਪਤੀ ਲੁਈਸ ਨਾਲ 21 ਸਾਲ ਪਹਿਲਾਂ ਟੈਨਿਸ ਕੋਰਟ 'ਚ ਮਿਲੀ ਸੀ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੋਈ ਅਤੇ ਅਫੇਅਰ ਸ਼ੁਰੂ ਹੋਇਆ ਪਰ ਫਿਰ ਉਹ ਵੱਖ ਹੋ ਗਏ ਸਨ। 8 ਸਾਲ ਪਹਿਲਾ ਉਹ ਮੁੜ ਸੰਪਰਕ 'ਚ ਆਏ ਅਤੇ ਉਦੋਂ ਤੋਂ ਉਹ ਇਕੱਠੇ ਹਨ। ਮੇਘਨਾ ਨੇ ਦੱਸਿਆ ਰਿ ਲੁਈਸ ਉਸ ਤੋਂ 10 ਸਾਲ ਵੱਡੇ ਹਨ।

Punjabi Bollywood Tadka


Tags: Meghna NaiduLuis Miguel ReisSecret CeremonyKaliyon Ka ChamanBollywood Celebrity

Edited By

Sunita

Sunita is News Editor at Jagbani.