FacebookTwitterg+Mail

ਸ਼ਹਿਨਾਜ਼ ਨਹੀਂ ਸਗੋਂ ਇਸ ਮੈਂਬਰ ਨੂੰ ਅਰਹਾਨ ਨੇ ਦੱਸਿਆ 'ਬਿੱਗ ਬੌਸ 13' ਦਾ ਜੇਤੂ

after getting out of the house arhaan khan said this member a winner
02 January, 2020 09:20:34 AM

ਨਵੀਂ ਦਿੱਲੀ (ਬਿਊਰੋ) : ਅਰਹਾਨ ਖਾਨ ਘੱਟ ਵੋਟਾਂ ਮਿਲਣ ਦੇ ਕਾਰਨ 'ਬਿੱਗ ਬੌਸ 13' ਦੇ ਘਰ 'ਚੋਂ ਬਾਹਰ ਹੋ ਗਿਆ ਹੈ। ਅਰਹਾਨ ਦੇ ਬਾਹਰ ਹੋਣ ਦੇ ਨਾਲ ਹੀ ਸਲਮਾਨ ਖਾਨ ਨੇ ਅਨਾਊਸ ਕਰ ਦਿੱਤਾ ਹੈ ਕਿ ਵੋਟਾਂ ਦੇ ਮਾਮਲੇ 'ਚ ਮਥੁਰਿਮਾ ਤੁਲੀ ਤੇ ਸ਼ੈਫਾਲੀ ਦੇ ਬੱਗਾ ਵੀ ਆਖਿਰੀ ਤਿੰਨ ਕੰਟੈਸਟੈਂਟ 'ਚ ਬਣੇ ਹੋਏ ਹਨ। ਅਰਹਾਨ ਨੇ ਬਾਹਰ ਨਿਕਲਣ ਦੇ ਨਾਲ ਹੀ ਦੱਸਿਆ ਕਿ ਉਹ ਚਾਹੇ ਤਾਂ ਰਸ਼ਮੀ ਦੇਸਾਈ ਨੂੰ ਇਸ ਸਾਲ ਦਾ ਵਿਨਰ ਬਣਾਉਣਾ ਚਾਹੀਦਾ ਹੈ। ਨਾਲ ਹੀ ਅਰਹਾਨ ਨੇ ਘਰ ਤੋਂ ਬਾਹਰ ਆਉਣ ਦੇ ਬਾਅਦ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਕਿ ਮੈਨੂੰ ਬਾਹਰ ਹੋਣ ਦੇ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਸੀ। ਘਰ ਤੋਂ ਬਾਹਰ ਹੋਣ ਨੂੰ ਲੈ ਕੇ ਅਰਹਾਨ ਨੇ ਕਿਹਾ ਕਿ ਮੈਂ ਬਹੁਤ ਵਧੀਆ ਗੇਮ ਖੇਡ ਰਿਹਾ ਸੀ। ਮੈਂ ਆਪਣੀ ਰਾਜਨੀਤੀ ਨਾਲ ਖੇਡਿਆ ਤੇ ਟਾਸਕ ਨੂੰ ਵੀ ਪੂਰਾ ਕੀਤਾ ਤੇ ਜੋ ਸਹੀ ਹੈ ਉਸ ਦਾ ਸਾਥ ਦਿੱਤਾ। ਮੈਨੂੰ ਨਹੀਂ ਪਤਾ ਕਿ ਮੈਨੂੰ ਕਿਉਂ ਬਾਹਰ ਕੱਢ ਦਿੱਤਾ ਗਿਆ।
Image result for Arhaan Khan Shehnaz Kaur Gill,Rashami Desai
ਇਸ ਤੋਂ ਪਹਿਲਾ ਰਸ਼ਮੀ ਨੇ ਅਰਹਾਨ ਤੇ ਆਪਣੇ ਰਿਸ਼ਤੇ ਨੂੰ ਲੈ ਕੇ ਸਲਮਾਨ ਨਾਲ ਖੁੱਲ੍ਹ ਕੇ ਗੱਲ ਕੀਤੀ ਸੀ ਕਿ ਉਹ ਚਾਹੁੰਦੀ ਤਾਂ ਅਰਹਾਨ ਦਾ ਕਰੀਅਰ ਬੂਸਟ ਕਰ ਸਕਦੀ ਸੀ। ਹੁਣ ਰਸ਼ਮੀ ਦੀ ਇਸ ਗੱਲ ਨਾਲ ਅਰਹਾਨ ਵੀ ਕਾਫੀ ਖੁਸ਼ ਹੈ। ਦੂਜੇ ਪਾਸੇ ਅਰਹਾਨ ਨੇ ਰਸ਼ਮੀ ਨਾਲ ਰਿਸ਼ਤਿਆਂ ਨੂੰ ਲੈ ਕੇ ਕਿਹਾ ਕਿ ਉਹ ਰਸ਼ਮੀ ਨੂੰ ਪ੍ਰਪੋਜ ਕਰਨਾ ਚਾਹੁੰਦੇ ਸੀ ਤੇ ਇਸ ਲਈ ਉਹ ਡਿਜਰਵ ਕਰ ਰਿਹਾ ਸੀ।


Tags: Arhaan KhanBigg Boss 13WinnerSalman KhanShehnaz Kaur GillRashami Desai

About The Author

sunita

sunita is content editor at Punjab Kesari