FacebookTwitterg+Mail

ਭਾਰਤ ਪਹੁੰਚੇ Man vs Wild ਦੇ ਬੀਅਰ ਗ੍ਰਿਲਸ, ਮੋਦੀ ਤੋਂ ਬਾਅਦ ਹੁਣ ਇਸ ਅਭਿਨੇਤਾ ਦਾ ਮਿਲਿਆ ਸਾਥ

after modi superstar rajinikanth to feature alongside bear grylls
28 January, 2020 03:45:33 PM

ਮੁੰਬਈ(ਬਿਊਰੋ)- ਕੁੱਝ ਸਮਾਂ ਪਹਿਲਾਂ ਬੀਅਰ ਗ੍ਰਿਲਸ ਨਾਲ ਟੀ.ਵੀ. ਸ਼ੋਅ ‘ਮੈਨ ਵਰਸੇਜ ਵਾਇਲਡ’ ਵਿਚ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਜ਼ਰ ਆਏ ਸਨ। ਅਜਿਹੇ ਵਿਚ ਇਕ ਵਾਰ ਫਿਰ ਬੀਅਰ ਗ੍ਰਿਲਸ ਭਾਰਤ ਵਿਚ ਹਨ ਅਤੇ ਇਸ ਵਾਰ ਉਨ੍ਹਾਂ ਨਾਲ ਸ਼ੋਅ ਵਿਚ ਸਾਊਥ ਦੇ ਸੁਪਰ ਸਟਾਰ ਰਜਨੀਕਾਂਤ ਨਜ਼ਰ ਆਉਣਗੇ। ਇਸ ਵਾਰ ‘ਮੈਨ ਵਰਸੇਜ ਵਾਇਲਡ’ ਦਾ ਇਹ ਨਵਾਂ ਐਪੀਸੋਡ ਕਰਨਾਟਕ ਦੇ ਬੰਡੀਪੁਰ ਜੰਗਲ ਵਿਚ ਸ਼ੂਟ ਕੀਤਾ ਜਾਵੇਗਾ। ਦੱਸ ਦੇਈਏੋ ਕਿ ਇਸ ਤੋਂ ਪਹਿਲਾਂ ਬੀਅਰ ਗ੍ਰਿਲਸ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਾਥ ਮਿਲ ਚੁੱਕਿਆ ਹੈ । ਮੋਦੀ ਦੇ ਐਪੀਸੋਡ ਨੂੰ ਡਿਸਕਵਰੀ ਨੈੱਟਵਰਕ ਦੇ ਚੈਨਲਾਂ ’ਤੇ ਦੁਨੀਆ ਦੇ 180 ਵਲੋਂ ਜ਼ਿਆਦਾ ਦੇਸ਼ਾਂ ਵਿਚ ਦਿਖਾਇਆ ਗਿਆ ਸੀ। ਉਸ ਐਪੀਸੋਡ ਨਾਲ ਨਰਿੰਦਰ ਮੋਦੀ ਨੇ ਜਾਨਵਰਾਂ ਦੀ ਰੱਖਿਆ ਤੇ ਵਾਤਾਵਰਣ ਦੀ ਤਬਦੀਲੀ ਨਾਲ ਜੁੜੀਆਂ ਗੱਲਾਂ ਪੂਰੀ ਦੁਨੀਆ ਦੇ ਸਾਹਮਣੇ ਰੱਖੀਆਂ ਸਨ।


ਮੋਦੀ ਤੇ ਬੀਅਰ ਗ੍ਰਿਲਸ ਦਾ ਐਪੀਸੋਡ ਉਤਰਾਖੰਡ ਦੇ ਜਿਮ ਕਾਰਬੇਟ ਦੇ ਜੰਗਲਾਂ ਵਿਚ ਸ਼ੂਟ ਕੀਤਾ ਗਿਆ ਸੀ। ਸ਼ੋਅ ਪੀ.ਐੱਮ. ਮੋਦੀ ਨੇ ਕਿਹਾ ਸੀ,‘‘ਸਾਲਾਂ ਤੋਂ, ਮੈਂ ਕੁਦਰਤ ਦੇ ਵਿਚ, ਪਹਾੜਾਂ ਅਤੇ ਜੰਗਲਾਂ ਵਿਚ ਰਿਹਾ ਹਾਂ।  ਉਨ੍ਹਾਂ ਦਿਨਾਂ ਦਾ ਮੇਰੇ ਜੀਵਨ ’ਤੇ ਕਾਫੀ ਪ੍ਰਭਾਵ ਹੈ। ਇਸ ਲਈ ਜਦੋਂ ਮੇਰੇ ਕੋਲੋਂ ਰਾਜਨੀਤੀ ਤੋਂ ਹੱਟ ਕੇ ਜੀਵਨ ’ਤੇ ਕੇਂਦਰਿਤ ਇਕ ਖਾਸ ਪ੍ਰੋਗਰਾਮ ਬਾਰੇ ਪੁੱਛਿਆ ਗਿਆ ਅਤੇ ਉਹ ਵੀ ਕੁਦਰਤ ਦੇ ਵਿਚਕਾਰ, ਤਾਂ ਮੈਂ ਇਸ ਵਿਚ ਸ਼ਾਮਿਲ ਹੋਣ ਲਈ ਤਿਆਰ ਸੀ।’’
Punjabi Bollywood Tadka
ਧਿਆਨਯੋਗ ਹੈ ਕਿ ਉਸ ਖਾਸ ਐਪੀਸੋਡ ਨੂੰ ਭਾਰਤ ਵਿਚ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੌਰਾਨ ਮੋਦੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ। ਸ਼ੋਅ ਵਿਚ ਪੀ.ਐੱਮ. ਮੋਦੀ  ਦਾ ਇਕ ਵੱਖਰਾ ਹੀ ਅਵਤਾਰ ਦੇਖਣ ਨੂੰ ਮਿਲਿਆ ਸੀ। ਹਾਲਾਂਕਿ ਕੁੱਝ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਉਨ੍ਹਾਂ ਨੂੰ ਟਰੋਲ ਕਰਨ ਦੀ ਵੀ ਕੋਸ਼ਿਸ਼ ਵੀ ਕੀਤੀ ਗਈ ਸੀ।


Tags: Prime Minister Narendra ModiRajinikanthFeature AlongsideBear GryllsMan Vs Wild

About The Author

manju bala

manju bala is content editor at Punjab Kesari