ਮੁੰਬਈ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸੁਪਰ ਸਟਾਰ ਰਜਨੀਕਾਂਤ ਹੁਣ ਬੇਅਰ ਗ੍ਰੀਲਜ਼ ਨਾਲ ਨਜ਼ਰ ਆਉਣਗੇ। ਬੇਅਰ ਗ੍ਰੀਲਜ਼ ਨੇ ਖੁਦ ਇਕ ਟਵੀਟ ਵਿਚ ਰਜਨੀਕਾਂਤ ਨਾਲ ਐਪੀਸੋਡ ਦਾ ਟਰੇਲਰ ਰਿਲੀਜ਼ ਕੀਤਾ ਹੈ। ਰਜਨੀਕਾਂਤ ਵੀ ਇਸ ਟਰੇਲਰ 'ਚ ਆਪਣੇ ਸਿਗਨੇਚਰ ਅੰਦਾਜ਼ 'ਚ ਐਨਕਾਂ ਪਾਉਂਦੇ ਨਜ਼ਰ ਆਏ। ਸ਼ੋਅ ਡਿਸਕਵਰੀ ਚੈਨਲ 'ਤੇ ਪ੍ਰਸਾਰਿਤ ਹੁੰਦਾ ਹੈ, ਜਿਸ ਨੂੰ ਲੋਕ ਪਸੰਦ ਕਰਦੇ ਹਨ। ਇਸ ਸ਼ੋਅ ਵਿਚ ਬੇਅਰ ਗ੍ਰੀਲਜ਼ ਬਿਨਾਂ ਸਹੂਲਤਾਂ ਦੇ 24 ਘੰਟੇ ਜੰਗਲ ਵਿਚ ਬਿਤਾਉਂਦੇ ਹਨ।
Superstar @Rajinikanth’s relentless positivity and never giving up spirit was so visible in the wild as he embraced every challenge thrown at him. Respect! Watch Into The Wild with @BearGrylls on March 23 at 8:00 pm. @DiscoveryIN #ThalaivaOnDiscovery pic.twitter.com/s9PodYGv05
— Bear Grylls (@BearGrylls) March 9, 2020
ਟਰੇਲਰ 'ਚ ਕੀ ਹੈ ਖਾਸ
ਟਰੇਲਰ 'ਚ ਰਜਨੀਕਾਂਤ ਦੀ ਆਪਣੇ ਸਟਾਈਲ 'ਤੇ ਬਾਈਕ ਐਂਟਰੀ ਕਰਦੇ ਹਨ। ਉਸ ਤੋਂ ਬਾਅਦ ਬੀਅਰ ਗ੍ਰੀਲਜ਼ ਉਨ੍ਹਾਂ ਦਾ ਸਵਾਗਤ ਕਦੇ ਹਾਰ ਨਹੀਂ ਮੰਨਣ ਵਾਲਾ ਕਹਿ ਕੇ ਕਰਦੇ ਹਨ। ਬੇਅਰ ਗ੍ਰੀਲਜ਼ ਤੇ ਰਜਨੀਕਾਂਤ ਓਪਨ ਜੀਪ ਨਾਲ ਜੰਗਲ 'ਚ ਆਪਣੀ ਯਾਤਰਾ ਦੀ ਸ਼ੁਰੂਆਤ ਕਰਦੇ ਹਨ। ਇਸ ਟਰੇਲਰ ਵਿਚ ਬੇਅਰ ਤੇ ਰਜਨੀਕਾਂਤ ਚੀਤੇ, ਹਾਥੀ ਤੇ ਹੋਰ ਜਾਨਵਰਾਂ ਵਿਚ ਜੰਗਲ 'ਚ ਘੁੰਮਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਰਜਨੀਕਾਂਤ ਇਸ ਟਰੇਲਰ ਵਿਚ ਇਕ ਸੀਨ ਵਿਚ ਬ੍ਰਿਜ 'ਤੇ ਲਟਕਦੇ ਵੀ ਦਿਖਾਈ ਦਿੱਤੇ। ਟਰੇਲਰ ਦੇ ਅੰਤ ਵਿਚ ਰਜਨੀਕਾਂਤ ਨੇ ਆਪਣੇ ਸਿਗਨੇਚਰ ਅੰਦਾਜ਼ ਵਿਚ ਸ਼ੇਡਸ ਪਾ ਕਿਹਾ ਹੈ ਕਿ ਇਹ ਇਕ ਵਧੀਆ ਐਡਵੇਂਚਰ ਸੀ।