FacebookTwitterg+Mail

ਸਿਧਾਰਥ ਤੋਂ ਬਾਅਦ ਹੁਣ ਗੌਹਰ ਖਾਨ ਨੇ ਆਸਿਮ ਰਿਆਜ਼ 'ਤੇ ਕੱਢੀ ਭੜਾਸ

after siddharth  gauhar khan lashes out at asim  said   he is no saint
23 November, 2019 02:10:09 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਇੰਨ੍ਹਾਂ ਦਿਨੀਂ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹੀਂ ਦਿਨੀਂ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੀ ਲੜਾਈ ਹਰ ਥਾਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਬਿੱਗ ਬੌਸ ਦੇ ਫੈਨਜ਼ ਨਾਲ ਕੁਝ ਸੈਲੇਬਸ ਦੀ ਲੜਾਈ ਤੋਂ ਬਾਅਦ ਬਿੱਗ ਬੌਸ ਦੀ ਵਿਨਰ ਰਹਿ ਚੁੱਕੀ ਗੌਹਰ ਖਾਨ ਨੇ ਸਿਧਾਰਥ ਨੂੰ ਗਲਤ ਠਹਿਰਾਉਂਦੇ ਹੋਏ ਆਸਿਮ ਦਾ ਸਮਰਥਨ ਕੀਤਾ ਸੀ। ਹੁਣ ਗੌਹਰ ਆਸਿਮ ਦੇ ਰਵੱਈਏ 'ਤੇ ਭੜਕ ਗਈ ਹੈ।


ਹਾਲ ਹੀ 'ਚ ਬਿੱਗ ਬੌਸ ਦੀ ਜੇਤੂ ਰਹਿ ਚੁੱਕੀ ਅਦਾਕਾਰਾ ਗੌਹਰ ਖਾਨ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਆਸਿਮ ਦੇ ਰਵੱਈਏ ਖਿਲਾਫ ਇਕ ਪੋਸਟ ਸ਼ੇਅਰ ਕੀਤੀ ਹੈ। ਗੌਹਰ ਖਾਨ ਲਿਖਦੀ ਹੈ, ''ਆਸਿਮ ਕੋਈ ਸੰਤ ਨਹੀਂ ਹੈ, ਉਸ ਨੇ ਵੀ ਆਪਣੀ ਗੇਮ ਨੂੰ ਚੰਗੇ ਤਰੀਕੇ ਨਾਲ ਖੇਡਿਆ ਹੈ, ਯਾਦ ਹੈ ਜਦੋਂ ਉਹ ਟਾਸਕ 'ਚ ਐਗ੍ਰਸਿਵ ਹੋ ਗਿਆ ਸੀ ਤੇ ਮਿੱਟੀ ਨੂੰ ਮਸਲ ਕੇ ਪੌੜੀਆਂ 'ਤੇ ਸੁੱਟ ਰਿਹਾ ਸੀ, ਉਸ ਨੇ ਕੁੜੀਆਂ ਨੂੰ ਕਿਹਾ ਤਾਂ ਫਿਰ ਹੱਟ ਜਾਓ, ਉਸ ਨੇ ਵੀ ਕੁੜੀਆਂ ਨਾਲ ਕਾਫੀ ਬੁਰੀ ਤਰ੍ਹਾਂ ਗੱਲ ਕੀਤੀ ਹੈ। ਹੁਣ ਉਹ ਸਿਧਾਰਥ ਨੂੰ ਸਿਖਾ ਰਿਹਾ ਹੈ।''


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੌਹਰ ਖਾਨ ਨੇ ਸਿਧਾਰਥ ਤੇ ਆਸਿਮ ਵਿਚਕਾਰ ਹੋਈ ਹੱਥੋਂਪਾਈ 'ਚ ਆਪਣੇ ਵਿਚਾਰ ਸਾਹਮਣੇ ਰੱਖ ਚੁੱਕੀ ਹੈ। ਸਿਧਾਰਥ 'ਤੇ ਭੜਕਦਿਆਂ ਗੌਹਰ ਨੇ ਲਿਖਿਆ, ''ਕਿੰਨੇ ਸਿਧਾਰਥ ਸ਼ੁਕਲਾ ਨੂੰ ਮਨਜ਼ੂਰੀ ਦਿੱਤੀ ਹੈ ਕਿ ਉਹ ਲੋਕਾਂ ਨੂੰ ਧੱਕਾ ਮਾਰਨ, ਉਕਸਾਨਾ ਸ਼ੋਅ ਦਾ ਇਕ ਹਿੱਸਾ ਹੈ, ਜੇ ਅਜਿਹੇ 'ਚ ਤੁਸੀਂ ਕਿਸੇ ਨੂੰ ਮਾਰਦੇ ਹੋ ਤਾਂ ਮੁਬਾਰਕ ਮਿਸ਼ਨ ਪੂਰਾ ਹੋ ਗਿਆ ਹੈ, ਬਹੁਤ ਖੂਬ। ਆਸਿਮ ਰਿਆਜ਼ ਤੁਸੀਂ ਕਿਸੇ ਨੂੰ ਚੰਗੇ ਤੋਂ ਸਮਝ ਪਾਏ ਹੋ, ਪਿਓ 'ਤੇ ਜਾਣਾ ਹਰ ਗੱਲ 'ਚ ਇਹ ਦਿਖਾਉਂਦਾ ਹੈ ਕਿ ਤੁਸੀਂ ਮਾਤਾ-ਪਿਤਾ ਲਈ ਕੀ ਵੈਲਿਊ ਰੱਖਦੇ ਹੋ।''


Tags: Bigg Boss 13FightGauhar KhanAsim RiazSiddharth ShuklaTV Celebrity

Edited By

Sunita

Sunita is News Editor at Jagbani.