ਮੁੰਬਈ— ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਤੋਂ ਬਾਅਦ ਵਿਦਿਆ ਬਾਲਨ ਫਿਲਮੀ ਪਰਦੇ 'ਤੇ 'ਹਵਾ-ਹਵਾਈ' ਬਣੇਗੀ। ਸ਼੍ਰੀਦੇਵੀ ਨੇ ਸਾਲ 1987 'ਚ ਪ੍ਰਦਰਸ਼ਿਤ ਫਿਲਮ 'ਮਿਸਟਰ ਇੰਡੀਆ' ਵਿਚ ਸੁਪਰਹਿੱਟ ਗਾਣਾ 'ਹਵਾ-ਹਵਾਈ' ਫਿਲਮਾਇਆ ਸੀ। ਵਿਦਿਆ ਬਾਲਨ 'ਤੁਮਹਾਰੀ ਸੁਲੂ' ਵਿਚ ਹਵਾ-ਹਵਾਈ 'ਤੇ ਡਾਂਸ ਲਈ ਤਿਆਰ ਹੈ। ਟੀ-ਸੀਰੀਜ਼ ਅਤੇ ਐਲੀਪਿਸ ਐਂਟਰਟੇਨਮੈਂਟ ਵਲੋਂ ਨਿਰਮਿਤ 'ਤੁਮਹਾਰੀ ਸੁਲੂ' ਦੇ ਇਸ ਗਾਣੇ ਨੂੰ ਤਨਿਸ਼ਕ ਬਾਗਚੀ ਵਲੋਂ ਮੁੜ ਨਿਰਮਿਤ ਕੀਤਾ ਜਾ ਰਿਹਾ ਹੈ। ਤਨਿਸ਼ਕ ਬਾਗਚੀ ਨੂੰ ਸਾਲ 1990 ਦੇ ਹਿੱਟ ਗਾਣਿਆਂ 'ਹੰਮਾ-ਹੰਮਾ' ਅਤੇ 'ਤੰਮਾ-ਤੰਮਾ' ਨੂੰ ਮੁੜ ਨਵੇਂ ਸਿਰੇ ਤੋਂ ਬਣਾਉਣ ਲਈ ਜਾਣਿਆ ਜਾਂਦਾ ਹੈ।