FacebookTwitterg+Mail

Pics: ਡਿਨਰ ਡੇਟ ਦੌਰਾਨ ਫਿਰ ਤਸਵੀਰਾਂ 'ਚ ਕੈਦ ਹੋਏ ਸੁਨੀਲ ਸ਼ੈਟੀ ਦੇ ਬੇਟੇ ਅਹਾਨ ਅਤੇ ਉਨ੍ਹਾਂ ਦੀ ਪ੍ਰੇਮਿਕਾ

ahan shetty
05 August, 2017 11:32:21 AM

ਮੁੰਬਈ— ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਅਤੇ ਉਨ੍ਹਾਂ ਦੀ ਪ੍ਰੇਮਿਕਾ ਮੁੰਬਈ ਦੇ ਇਕ ਰੈਸਟੋਰੈਂਟ 'ਬਾਸਟੀਅਨ' ਤੋਂ ਡਿਨਰ ਕਰ ਕੇ ਵਾਪਸ ਆ ਰਹੇ ਸਨ। ਉਸੇ ਦੌਰਾਨ ਉਨ੍ਹਾਂ ਦੀ ਇਹ ਤਸਵੀਰਾਂ ਲੈ ਲਈਆਂ ਗਈਆਂ। ਦੱਸਣਯੋਗ ਹੈ ਕਿ ਸਾਜਿਦ ਨਾਡਿਆਡਵਾਲਾ ਦੀ ਫਿਲਮ ਤੋਂ ਬਾਲੀਵੁੱਡ 'ਚ ਐਂਟਰੀ ਕਰਨ ਦੀ ਤਿਆਰੀ 'ਚ ਲੱਗੇ ਅਹਾਨ ਨੇ ਹੁਣ ਤੱਕ ਆਪਣਾ ਰਿਸ਼ਤਾ ਜਨਤਕ ਨਹੀਂ ਕੀਤਾ ਹੈ।

Punjabi Bollywood Tadka

ਜੈਕੀ ਸ਼ਰਾਫ ਦੇ ਬੇਟੇ ਟਾਈਗਰ ਸ਼ਰਾਫ ਵਾਂਗ ਅਹਾਨ ਵੀ ਖੁੱਲ੍ਹੇ ਸੁਭਾਅ ਦੇ ਨਹੀਂ ਹਨ ਅਤੇ ਉਹ ਆਪਣੀ ਨਿੱਜੀ ਜ਼ਿੰਦਗੀ 'ਤੇ ਖੁੱਲ ਕੇ ਗੱਲ ਨਹੀਂ ਕਰਦੇ। ਉੱਥੇ ਦੂਜੇ ਪਾਸੇ ਸੁਨੀਲ ਸ਼ੈਟੀ ਵੀ ਬਿਲਕੁੱਲ ਜੈਕੀ ਸ਼ਰਾਫ ਵਾਂਗ ਨਿੱਜੀ ਲਾਈਫ 'ਚ ਵੀ ਬੋਲਡ ਹਨ। ਅਹਾਨ ਦੇ ਰਿਸ਼ਤੇ 'ਤੇ ਜਦੋਂ ਵੀ ਉਨ੍ਹਾਂ ਤੋਂ ਕੋਈ ਸਵਾਲ ਹੋਇਆ ਤਾਂ ਉਨ੍ਹਾਂ ਨੇ ਖੁੱਲ੍ਹ ਕੇ ਗੱਲ ਕੀਤੀ।

Punjabi Bollywood Tadka

ਸੁਨੀਲ ਸ਼ੈਟੀ ਤੋਂ ਜਦੋਂ ਇਕ ਵਾਰ ਉਨ੍ਹਾਂ ਦੇ ਬੇਟੇ ਦੇ ਅਫੇਅਰ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਹਾਨ ਦੀ ਪ੍ਰੇਮਿਕਾ ਦੇ ਬਾਰੇ 'ਚ ਪਤਾ ਹੈ। ਸੁਨੀਲ ਅੱਗੇ ਕਹਿੰਦੇ ਹਨ ਕਿ ਅਹਾਨ ਨੌਜਵਾਨ ਹੈ ਤਾਂ ਉਨ੍ਹਾਂ ਦੀ ਪ੍ਰੇਮਿਕਾ ਤਾਂ ਹੋਵੇਗੀ ਹੀ।

Punjabi Bollywood Tadka

ਸੁਨੀਲ ਮੁਤਾਬਕ ਉਨ੍ਹਾਂ ਨੇ ਹਮੇਸ਼ਾ ਆਪਣੇ ਬੇਟੇ ਨੂੰ ਲੜਕੀਆਂ ਦੀ ਇੱਜਤ ਕਰਨਾ ਸਿਖਾਇਆ ਹੈ।  ਜ਼ਿਕਰਯੋਗ ਹੈ ਕਿ ਅਹਾਨ ਦੀ ਪ੍ਰੇਮਿਕਾ ਤਾਨੀਆ ਸ਼ੈਟੀ ਇਕ ਮਾਡਲ ਹੈ। ਦੋਵੇਂ ਕਾਫੀ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹਨ।

Punjabi Bollywood Tadka Punjabi Bollywood Tadka Punjabi Bollywood Tadka


Tags: Ahan shettyTania shroffDinner date Bollywood celebrity suniel shettyਸੁਨੀਲ ਸ਼ੈਟੀ ਅਹਾਨ ਸ਼ੈਟੀ