FacebookTwitterg+Mail

ਆਹਿਲ ਨਾਲ ਮਸਤੀ ਕਰਦੇ ਦਿਸੇ ਸਲਮਾਨ, ਅਰਪਿਤਾ ਨੇ ਸ਼ੇਅਰ ਕੀਤੀ ਤਸਵੀਰ

ahil sharma and salman khan
31 October, 2018 04:53:18 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਆਯੁਸ਼ ਸ਼ਰਮਾ ਤੇ ਅਰਪਿਤਾ ਸ਼ਰਮਾ ਦੇ ਬੇਟੇ ਆਹਿਲ ਸ਼ਰਮਾ ਵੀ ਕਦੇ-ਕਦੇ ਸੋਸ਼ਲ ਮੀਡੀਆ 'ਤੇ ਦਸਤਕ ਦੇ ਹੀ ਦਿੰਦਾ ਹੈ। ਆਫਟਰ ਆਲ ਆਹਿਲ ਸਲਮਾਨ ਖਾਨ ਦਾ ਭਾਣਜਾ ਜੋ ਹੋਇਆ। ਆਹਿਲ ਦੀ ਆਪਣੇ ਮਾਮੂ ਸਲਮਾਨ ਖਾਨ ਨਾਲ ਤਸਵੀਰ ਆਏ ਦਿਨ ਸੋਸ਼ਲ ਮੀਡੀਆ 'ਤੇ ਆਉਂਦੀਆਂ ਰਹਿੰਦੀਆਂ ਹਨ। ਇਕ ਵਾਰ ਫਿਰ ਦੋਵਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 

Ahil & Mamu banter as always ! Candid moments ❤️ @beingsalmankhan

A post shared by Arpita Khan Sharma (@arpitakhansharma) on Oct 29, 2018 at 1:50am PDT

ਅਰਪਿਤਾ ਨੇ ਸ਼ੇਅਰ ਕੀਤੀ ਤਸਵੀਰ
ਸਲਮਾਨ ਖਾਨ ਦੀ ਭੈਣ ਅਰਪਿਤਾ ਸ਼ਰਮਾ ਨੇ ਆਪਣੇ ਬੇਟੇ ਆਹਿਲ ਤੇ ਭਰਾ ਸਲਮਾਨ ਖਾਨ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਂਝ ਅਰਪਿਤਾ ਆਪਣੇ ਬੇਟੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਸ਼ੇਅਰ ਕੀਤੀ ਗਈ ਤਸਵੀਰ 'ਚ ਸਲਮਾਨ ਖਾਨ ਭਾਣਜੇ ਆਹਿਲ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਆਹਿਲ ਆਪਣੇ ਨੰਨ੍ਹੇ ਹੱਥਾਂ ਨਾਲ ਸਲਮਾਨ ਦੇ ਚਿਹਰੇ ਨੂੰ ਧੱਕਾ ਦੇ ਰਹੇ ਹਨ। ਇਸ ਤਸਵੀਰ ਨੂੰ ਸੋਮਵਾਰ ਨੂੰ ਹੀ ਅਰਪਿਤਾ ਨੇ ਸ਼ੇਅਰ ਕੀਤਾ ਸੀ, ਜਿਸ ਨੂੰ ਹਾਲੇ ਤੱਕ ਲੱਖਾਂ ਲਾਈਕਸ ਮਿਲ ਚੁੱਕੇ ਹਨ।

 

 
 
 
 
 
 
 
 
 
 
 
 
 
 

Halloween! 👻🎃 #ahilsdairies

A post shared by Arpita Khan Sharma (@arpitakhansharma) on Oct 31, 2018 at 1:47am PDT

ਹਾਲ ਹੀ 'ਚ ਮਨਾਇਆ ਗਿਆ ਆਯੁਸ਼ ਦਾ ਜਨਮਦਿਨ
ਦੱਸ ਦੇਈਏ ਕਿ ਹਾਲ ਹੀ 'ਚ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਨੇ ਆਪਣਾ ਜਨਮਦਿਨ ਮਨਾਇਆ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨਜ਼ਰ ਆਈਆਂ ਸਨ। ਉਸ ਦਿਨ ਖਾਨ ਪਰਿਵਾਰ ਕਈ ਦਿਨਾਂ ਬਾਅਦ ਇਕੱਠਾ ਨਜ਼ਰ ਆਇਆ ਸੀ। ਜਦੋਂ ਆਯੁਸ਼ ਕੇਕ ਕੱਟਣ ਵਾਲਾ ਸੀ, ਉਸੇ ਸਮੇਂ ਅਰਪਿਤਾ ਨੇ ਸਲਮਾਨ ਤੇ ਆਹਿਲ ਦੀ ਇਹ ਤਸਵੀਰ ਕਲਿੱਕ ਕੀਤੀ ਸੀ।

 


Tags: Nephew Ahil Sharma Salman Khan Arpita Khan Aayush Sharma Instagram Bollywood celebrity

Edited By

Sunita

Sunita is News Editor at Jagbani.