ਮੁੰਬਈ(ਬਿਊਰੋ)— 'ਏਆਈਬੀ ਰੋਸਟ ਮਾਮਲੇ' 'ਚ ਬਾਂਬੇ ਹਾਈ ਕੋਰਟ ਤੋਂ ਅਰਜੁਨ ਕਪੂਰ ਤੇ ਰਣਵੀਰ ਸਿੰਘ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ। ਕੋਰਟ ਨੇ ਦੋਹਾਂ ਅਭਿਨੇਤਾਵਾਂ ਵਿਰੁੱਧ ਦਾਇਰ ਕੀਤੀ ਗਈ ਐਫ. ਆਈ. ਆਰ. ਨੂੰ ਰੱਦ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਦੋਵੇਂ ਅਭਿਨੇਤਾਵਾਂ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਨ੍ਹਾਂ ਵਿਰੁੱਧ ਇਸ ਮਾਮਲੇ 'ਚ ਦਰਜ ਕੀਤੀ ਗਈ ਐੱਫ. ਆਈ. ਆਰ. ਨੂੰ ਰੱਦ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਦਸੰਬਰ 2014 ਵਿਵਾਦਿਤ ਪ੍ਰੋਗਰਾਮ ਏਆਈਬੀ 'ਚ 'ਰੋਸਟ ਮਾਸਟਰ' ਕਰਨ ਜੌਹਰ ਨੇ ਅਦਾਕਾਰ ਰਣਵੀਰ ਸਿੰਘ ਤੇ ਅਰਜੁਨ ਕਪੂਰ ਦਾ ਅਸ਼ਲੀਲ ਤਰੀਕੇ ਨਾਲ ਮਖੌਲ ਉਡਾਇਆ ਸੀ। ਇਸ ਲਾਈਵ ਪ੍ਰੋਗਰਾਮ ਦੀ ਕਾਫੀ ਨਿੰਦਾ ਵੀ ਹੋਈ ਸੀ ਤੇ ਇਸ ਨੂੰ ਲੈ ਕੇ ਤਿੰਨੋਂ ਸੈਲੀਬ੍ਰਿਟੀਜ਼ ਸਮੇਤ 14 ਲੋਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਾਈ ਗਈ ਸੀ।