FacebookTwitterg+Mail

'ਜਿਸਮਫਰੋਸ਼ੀ ਧੰਦੇ' 'ਚ ਰੰਗੇ ਹੱਥ ਫੜੀ ਗਈ ਸੀ ਸ਼ਾਹਰੁਖ ਦੀ ਅਦਾਕਾਰਾ, ਕੀਤਾ ਕਈ ਫਿਲਮਾਂ 'ਚ ਕੰਮ

aish ansari and shah rukh khan
04 February, 2018 04:22:43 PM

ਨਵੀਂ ਦਿੱਲੀ(ਬਿਊਰੋ)— ਇਕ ਪਾਸੇ ਸਰਕਾਰ ਧੀ ਬਚਾਓ-ਧੀ ਪੜਾਓ ਵਰਗੀਆਂ ਯੋਜਨਾਵਾਂ ਨੂੰ ਬੜਾਵਾ ਦੇ ਰਹੀ ਹੈ ਤਾਂ ਦੂਜੇ ਪਾਸੇ ਮੱਧ ਪ੍ਰਦੇਸ਼ ਦਾ ਇਕ ਅਜਿਹਾ ਹਿੱਸਾ ਹੈ ਜਿੱਥੇ ਬੇਟੀਆਂ ਨੂੰ ਜਿਸ਼ਮਫਰੋਸੀ 'ਚ ਧਕੇਲਿਆ ਜਾ ਰਿਹਾ ਹੈ। ਅਖੀਰ ਅਜਿਹੀ ਕੀ ਮਜਬੂਰੀ ਹੈ ਇਸ ਲੜਕੀਆਂ ਦੀ, ਜੋ ਇਹ ਇਸ ਧੰਦੇ 'ਚ ਲੱਗ ਜਾਂਦੀਆਂ ਹਨ। ਬਹੁਤ ਸਾਲਾਂ 'ਚ ਜਿਸ‍ਮਫਰੋਸ਼ੀ ਦਾ ਧੰਦਾ ਲੜਕੀਆਂ ਲਈ ਪੈਸੇ ਕਮਾਉਣ ਦਾ ਸੋਖਾ ਰਸ‍ਤਾ ਬਣ ਗਿਆ ਹੈ। ਕੁਝ ਲੜਕੀਆਂ ਇਸ ਬਦਨਾਮ ਧੰਦੇ 'ਚ ਜਬਰਨ ਧਕੇਲੀਆਂ ਜਾਂਦੀਆਂ ਹਨ ਤਾਂ ਕੁਝ ਪੈਸੇ ਕਮਾਉਣ ਦੇ ਚੱਕਰ 'ਚ ਇਸ ਦਲਦਲ 'ਚ ਫਸ ਜਾਂਦੀਆਂ ਹਨ।

Punjabi Bollywood Tadka

ਪਿਛਲੇ ਕੁਝ ਸਮੇਂ ਤੋਂ ਫਿਲਮ ਅਦਾਕਾਰਾਂ ਦਾ ਸੈਕਸ ਰੈਕੇਟ 'ਚ ਫੜ੍ਹੇ ਜਾਣਾ ਇਕ ਆਮ ਸੀ ਗੱਲ ਹੋ ਗਈ ਹੈ। ਜੇਕਰ ਅਸੀ ਪਿਛਲੇ ਇਕ-ਦੋ ਸਾਲ 'ਤੇ ਨਜ਼ਰ ਮਾਰੀਏੇ ਤਾਂ 10 ਤੋਂ ਜ਼ਿਆਦਾ ਐਕਟਰੇਸ ਸੈਕਸ ਰੈਕੇਟ ਚਲਾਉਣ ਦੇ ਇਲਜ਼ਾਮ 'ਚ ਗਿਰਫਤਾਰ ਹੋ ਚੁੱਕੀਆਂ ਹਨ। ਇਸ 'ਚ ਸਭ ਤੋਂ ਨਵਾਂ ਨਾਂ ਜੁੜਿਆ ਹੈ ਅਦਾਕਾਰਾ ਸ਼ਵੇਤਾ ਬਸੂ ਦਾ, ਜਿਸ ਨੂੰ ਦੀ ਹੈਦਰਾਬਾਦ ਪੁਲਸ ਨੇ 31 ਅਗਸਤ ਨੂੰ ਇਕ ਫਾਇਵ ਸਟਾਰ ਹੋਟਲ ਤੋਂ ਗਿਰਫਤਾਰ ਕੀਤਾ ਸੀ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਅਭਿਨੇਤਰੀਆਂ ਦੱਖਣੀ ਫਿਲਮ ਇੰਡਸਟਰੀ ਨਾਲ ਜੁੜੀਆਂ ਹੋਈਆਂ ਹਨ। ਜੇਕਰ ਬਾਲੀਵੁੱਡ ਗਲਿਆਰਿਆਂ ਦੀ ਗੱਲ ਕਰੀਏ ਤਾਂ ਬਾਲੀਵੁਡ ਇਕ ਵਾਰ ਫਿਰ ਤੋਂ ਸੈਕਸ ਰੈਕੇਟ ਦੇ ਸ਼ਕੰਜੇ 'ਚ ਫਸ ਚੁੱਕਿਆ ਹੈ।

Punjabi Bollywood Tadka
ਜੀ ਹਾਂ ਤੁਹਾਡੀ ਜਾਣਕਾਂਰੀ ਲਈ ਦੱਸ ਦਈਏ ਕਿ ਪੁਲਸ ਨੇ ਸੈਕਸ ਰੈਕੇਟ ਦੇ ਮਾਮਲੇ 'ਚ ਦੋ ਮਸ਼ਹੂਰ ਅਭਿਨੇਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਧਿਆਨ ਯੋਗ ਹੈ ਕਿ ਪੁਲਸ ਨੇ ਹੈਦਰਾਬਾਦ ਦੇ ਇਕ ਹੋਟਲ 'ਚ ਚੱਲ ਰਹੇ ਸੈਕਸ ਰੈਕੇਟ ਦਾ ਭਾਂਡਾ ਫੋੜ ਦਿੱਤਾ ਹੈ। ਇਸ ਦੌਰਾਨ ਜਿਨ੍ਹਾਂ ਲੜਕੀਆਂ ਨੂੰ ਫੜਿਆ ਗਿਆ ਹੈ, ਉਨ੍ਹਾਂ 'ਚ ਤਾਮਿਲ ਦੀ ਐਕਟਰੇਸ ਅਤੇ ਬੰਗਾਲੀ ਸੀਰੀਅਲਸ 'ਚ ਕੰਮ ਕਰਨ ਵਾਲੀਆਂ ਅਦਾਕਾਰਾਂ ਵੀ ਸ਼ਾਮਲ ਹਨ। 'ਪਾਸ਼ ਬੰਜਾਰਾ ਹਿਲਸ' ਇਲਾਕੇ ਦੇ ਫਾਇਵ ਸਟਾਰ ਹੋਟਲ 'ਚ ਸ਼ਾਨੀਵਾਰ ਦੀ ਰਾਤ ਨੂੰ ਹੀ ਛਾਪਿਆ ਮਾਰਿਆ ਗਿਆ ਸੀ। ਅਜਿਹੇ 'ਚ ਪੁਲਸ ਨੇ ਮੁੱਖ ਤੌਰ 'ਤੇ ਸੇਕਸ ਰੈਕੇਟ ਚਲਾਉਣ ਵਾਲੇ ਮੋਨਿਸ਼ ਅਤੇ ਵੇਂਕਟੇਸ਼ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਪੁਲਿਸ ਨੂੰ ਦੋ ਐਕਟਰੇਸ ਤੋਂ ਇਲਾਵਾ ਇਨ੍ਹਾਂ ਦੇ ਕੋਲ 55 ਹਜ਼ਾਰ ਰੁਪਏ ਨਕਦ ਅਤੇ ਕਈ ਮੋਬਾਇਲ ਫੋਨ ਵੀ ਮਿਲੇ ਹਨ।

Punjabi Bollywood Tadka
ਇਸ ਤੋਂ ਪਹਿਲਾਂ ਵੀ 2010 'ਚ ਦੱਖਣੀ ਫਿਲਮਾਂ 'ਚ ਕੰਮ ਕਰਨ ਵਾਲੀ ਐਕਟਰੇਸ ਐਸ਼ ਅੰਸਾਰੀ ਦਾ ਨਾਂ ਵੀ ਸੈਕਸ ਰੈਕੇਟ ਮਾਮਲੇ 'ਚ ਜੁੜ ਚੁੱਕਿਆ ਹੈ ਅਤੇ ਉਹ ਵੀ ਗ੍ਰਿਫਤਾਰ ਹੋਈ ਸੀ। ਜਦੋਂ ਪੁਲਸ ਐਸ਼ ਅੰਸਾਰੀ ਗ੍ਰਿਫਤਾਰ ਕਰਕੇ ਲੈ ਜਾਣ ਲੱਗੀ ਤਾਂ ਉਸ ਨੇ ਪੁਲਸ ਨੂੰ ਆਪਣੀਆਂ ਕੁਝ ਤਸਵੀਰਾਂ ਵੀ ਦਿਖਾਈਆਂ ਜਿਸ ਵਿਚ ਸ਼ਾਹਰੁਖ ਖਾਨ ਉਸ ਨਾਲ ਸਨ। ਇਸ ਦੇ ਬਾਵਜੂਦ ਵੀ ਪੁਲਸ ਉਸ ਨੂੰ ਥਾਣੇ 'ਚ ਲੈ ਗਈ। ਅਸਲ ਖਬਰਾਂ ਦੀ ਮੰਨੀਏ ਤਾਂ ਐਸ਼ ਅੰਸਾਰੀ ਫਿਲਮ 'ਚੱਲਤੇ-ਚੱਲਤੇ' ਅਤੇ 'ਓਮ ਸ਼ਾਂਤੀ ਓਮ' ' ਸ਼ਾਹਰੁਖ ਖਾਨ ਨਾਲ ਕੰਮ ਕਰ ਚੁੱਕੀ ਹੈ, ਜਿਸ ਦਾ ਫਾਇਦਾ ਉਹ ਫੜੇ ਜਾਣ ਤੋਂ ਬਾਅਦ ਚੁੱਕਣਾ ਚਾਹੁੰਦੀ ਸੀ ਪਰ ਅਜਿਹਾ ਨਾ ਹੋ ਸਕਿਆ।


Tags: Om Shanti OmShah Rukh KhanShweta BasuSex RacketChalte ChalteAish Ansari

Edited By

Sunita

Sunita is News Editor at Jagbani.