ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਦੀ ਭੈਣ ਆਇਸ਼ਾ ਸ਼ਰਮਾ ਕਿੰਗਫਿਸ਼ਰ ਕੈਲੇਂਡਰ ਲਈ ਕਰਾਏ ਗਏ ਫੋਟੋਸ਼ੂਟ ਕਾਰਨ ਚਰਚਾ 'ਚ ਰਹਿ ਚੁੱਕੀ ਹੈ। ਆਇਸ਼ਾ ਹੁਣ ਜਲਦ ਹੀ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਆਇਸ਼ਾ ਮਸ਼ਹੂਰ ਫਿਲਮਕਾਰ ਨਿਖਿਲ ਅਡਵਾਨੀ ਦੀ ਫਿਲਮ ਨਾਲ ਡੈਬਿਊ ਕਰੇਗੀ। ਆਇਸ਼ਾ ਨਾਲ ਫਿਲਮ 'ਚ ਅਭਿਨੇਤਾ ਜਾਨ ਅਬਰਾਹਿਮ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।
ਆਇਸ਼ਾ ਦੇ ਬਾਲੀਵੁੱਡ ਡੈਬਿਊ ਦੀ ਜਾਣਕਾਰੀ ਮੂਵੀ ਬਿਜ਼ਨੈੱਸ ਐਨਾਲਿਸਟ ਅਤੁੱਲ ਮੋਹਨ ਨੇ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇਕ ਥ੍ਰੀਲਰ ਫਿਲਮ ਹੈ।
ਫਿਲਮ ਨੂੰ ਭੂਸ਼ਨ ਕੁਮਾਰ ਟੀ-ਸੀਰੀਜ਼ ਤੇ ਨਿਖਿਲ ਅਡਵਾਨੀ ਵਲੋਂ ਨਿਰਮਾਣ ਕੀਤਾ ਜਾਵੇਗਾ। ਫਿਲਮ ਦੇ ਨਿਰਦੇਸ਼ਕ ਮਿਲਾਪ ਜ਼ਵੇਰੀ ਹਨ, ਜੋ 'ਕਿਆ ਕੂਲ ਹੈ ਹਮ 3' ਵਰਗੀਆਂ ਫਿਲਮਾਂ ਬਣਾ ਚੁੱਕੇ ਹਨ।
ਆਇਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਇੰਸਟਾਗਰਾਮ 'ਤੇ ਉਨ੍ਹਾਂ ਦੇ ਤਿੰਨ ਲੱਖ ਤੋਂ ਜ਼ਿਆਦਾ ਫਾਲੋਅਰਜ਼ ਹੈ। ਆਇਸ਼ਾ ਸ਼ਰਮਾ ਸੋਸ਼ਲ ਮੀਡੀਆ 'ਤੇ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਆਪਣੀ ਬੋਲਡ ਤਸਵੀਰਾਂ ਕਾਰਨ ਆਇਸ਼ਾ ਹਮੇਸ਼ਾ ਚਰਚਾ 'ਚ ਰਹਿੰਦੀ ਹੈ।
ਆਇਸ਼ਾ ਸ਼ਰਮਾ ਬਿਜ਼ਨੈੱਸਮੈਨ ਤੋਂ ਰਾਜਨੇਤਾ ਬਣੇ ਅਜੀਤ ਸ਼ਰਮਾ ਦੀ ਛੋਟੀ ਬੇਟੀ ਹੈ। ਆਇਸ਼ਾ ਸ਼ਰਮਾ ਬਿਹਾਰ ਦੀ ਹੈ ਅਤੇ ਉਨ੍ਹਾਂ ਦੀ ਫੇਵਰੇਟ ਜਗ੍ਹਾ ਕੈਲੀਫੋਰਨੀਆ ਹੈ। ਆਇਸ਼ਾ 'ਲੈਕਮੇ' ਵਰਗੇ ਬਿਊਟੀ ਪ੍ਰੋਡਕਟ ਦਾ ਚਿਹਰਾ ਵੀ ਰਹਿ ਚੁੱਕੀ ਹੈ।
ਸਾਲ 2016 'ਚ ਕਿੰਗਫਿਸ਼ਰ ਦੇ ਕੈਲੇਂਡਰ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ।ਜ਼ਿਕਰਯੋਗ ਹੈ ਕਿ ਮੀਡੀਆ ਰਿਪੋਰਟਸ ਮੁਤਾਬਕ ਆਇਸ਼ਾ ਬਾਲੀਵੁੱਡ ਫਿਲਮ 'ਜੁੜਵਾ 2' ਨਾਲ ਡੈਬਿਊ ਕਰਨ ਵਾਲੀ ਸੀ।
ਹਾਲਾਂਕਿ ਕੁਝ ਕਾਰਨਾਂ ਕਾਰਨ ਉਹ ਫਿਲਮ ਦਾ ਹਿੱਸਾ ਨਹੀਂ ਬਣ ਸਕੀ ਸੀ। ਆਇਸ਼ਾ ਸ਼ਰਮਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਕਿ ਮੈਂ ਜਾਨ ਅਬਰਾਹਿਮ ਤੇ ਮਨੋਜ ਵਾਜਪੇਈ ਨਾਲ ਸਕ੍ਰੀਨ ਸ਼ੇਅਰ ਕਰਾਂਗੀ।
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਚੁਣੌਤੀਪੂਰਨ ਹੈ। ਆਇਸ਼ਾ ਸ਼ਰਮਾ ਦੀ ਭੈਣ ਅਭਿਨੇਤਰੀ ਨੇਹਾ ਸ਼ਰਮਾ ਹੈ, ਜੋ 'ਤੁਮ ਬਿਨ 2', 'ਮੁਬਾਰਕਾਂ', 'ਸੋਲੋ', 'ਕਰੁੱਕ', 'ਕਿਆ ਸੁਪਰ ਕੂਲ ਹੈਂ ਹਮ', 'ਜਯੰਤਾ ਭਾਈ ਕੀ ਲਵ ਸਟੋਰੀ', 'ਯੰਗੀਸਤਾਨ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।