FacebookTwitterg+Mail

ਆਮਿਰ ਨੂੰ ਪਿੱਛੇ ਛੱਡ ਬੱਚਨ ਨੂੰਹ ਨੇ ਕਰ ਦਿਖਾਇਆ ਹੈਰਾਨੀਜਨਕ ਕਾਰਨਾਮਾ, ਅਮਿਤਾਭ ਹੋ ਸਕਦੈ ਨਾਰਾਜ਼

aishwarya  s instagram followers
16 May, 2018 11:21:33 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਕਾਨਸ ਫਿਲਮ ਫੈਸਟੀਵਲ 2018 'ਚ ਧੂਮ ਮਚਾਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਵੀ ਆਪਣਾ ਲੋਹਾ ਮਨਵਾ ਲਿਆ ਹੈ। ਖਾਸ ਗੱਲ ਇਹ ਹੈ ਕਿ ਐਸ਼ਵਰਿਆ ਨੇ ਸਿਰਫ 4 ਦਿਨ 'ਚ ਉਹ ਕਾਰਨਾਮਾ ਕਰਕੇ ਦਿਖਾਇਆ ਹੈ, ਜੋ ਆਮਿਰ ਖਾਨ ਬੀਤੇ 2 ਮਹੀਨੇ 'ਚ ਵੀ ਨਹੀਂ ਕਰ ਸਕੇ।

Punjabi Bollywood Tadka

ਐਸ਼ਵਰਿਆ ਰਾਏ ਨੇ 2 ਮਹੀਨੇ ਪਹਿਲਾਂ ਇੰਸਟਾਗਰਾਮ 'ਤੇ ਆਪਣਾ ਅਕਾਊਂਟ ਬਣਾਇਆ ਸੀ ਅਤੇ ਹੁਣ ਤੱਕ ਇੱਥੇ ਉਨ੍ਹਾਂ ਦੇ 9 ਲੱਖ ਤੋਂ ਵੱਧ ਫਾਲੋਅਰਜ਼ ਹੋ ਗਏ ਹਨ। ਉੱਥੇ ਆਪਣੇ ਜਨਮਦਿਨ ਭਾਵ 14 ਮਾਰਚ ਨੂੰ ਇੰਸਟਾਗਰਾਮ 'ਤੇ ਆਉਣ ਵਾਲੇ ਆਮਿਰ ਖਾਨ ਦੇ ਫਿਲਹਾਲ ਸਿਰਫ 8 ਲੱਖ 77 ਹਜ਼ਾਰ ਫਾਲੋਅਰਜ਼ ਹੀ ਹੋਏ ਹਨ।

Punjabi Bollywood Tadka

ਐਸ਼ਵਰਿਆ ਰਾਏ ਦਾ ਇੰਸਟਾਗਰਾਮ 11 ਮਈ ਨੂੰ ਲਾਈਵ ਹੋਇਆ ਸੀ ਪਰ ਉਸ ਦਿਨ ਉਨ੍ਹਾਂ ਦਾ ਇਕ ਵੀ ਫਾਲੋਅਰਜ਼ ਨਹੀਂ ਬਣਿਆ ਸੀ ਕਿਉਂਕਿ ਉਨ੍ਹਾਂ ਦਾ ਅਕਾਊਂਟ ਵੈਰੀਫਾਈ ਨਹੀਂ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਅਕਾਊਂਟ 'ਤੇ ਬਲਿਊ ਟਿੱਕ ਨਹੀਂ ਲੱਗ ਸਕਿਆ ਸੀ। ਐਸ਼ ਨੇ ਅਕਾਊਂਟ ਓਪਨ ਕਰਕੇ 11 ਘੰਟੇ ਬਾਅਦ ਆਪਣੀ ਤਸਵੀਰ ਅਪਲੋਡ ਕੀਤੀ ਸੀ।

Punjabi Bollywood Tadka

ਇਹ ਤਸਵੀਰ ਉਨ੍ਹਾਂ ਦੀ ਬੇਟੀ ਅਰਾਧਿਆ ਦੇ ਜਨਮ ਦੀ ਸੀ। ਐਸ਼ ਨੇ ਇਸ 'ਚ ਆਪਣੀ ਬੇਟੀ ਨੂੰ ਗੋਦ 'ਚ ਚੁੱਕਿਆ ਹੋਇਆ ਹੈ। ਇਸ ਨੂੰ ਪੋਸਟ ਕਰਦੇ ਸਮੇਂ ਉਨ੍ਹਾਂ ਨੇ ਕੈਪਸ਼ਨ ਲਿਖਿਆ ਸੀ, ''And I was born again''. ਇੰਸਟਾਗਰਾਮ 'ਤੇ ਉਨ੍ਹਾਂ ਤੋਂ ਪਹਿਲਾਂ ਪਤੀ ਅਭਿਸ਼ੇਕ ਬੱਚਨ ਅਤੇ ਸਹੁਰਾ ਅਮਿਤਾਭ ਬੱਚਨ ਪਹਿਲਾਂ ਤੋਂ ਹੀ ਮੌਜੂਦ ਹਨ ਪਰ ਅਜੇ ਤੱਕ ਉਨ੍ਹਾਂ ਨੇ ਇਨ੍ਹਾਂ ਦੋਹਾਂ ਨੂੰ ਫਾਲੋਅ ਨਹੀਂ ਕੀਤਾ ਹੈ, ਜਦਕਿ ਐਸ਼ਵਰਿਆ ਨੂੰ ਅਭਿਸ਼ੇਕ ਨੇ ਫਾਲੋਅ ਕਰ ਲਿਆ ਹੈ।

Punjabi Bollywood Tadka

ਸੋਨਮ ਕਪੂਰ ਨੇ ਐਸ਼ਵਰਿਆ ਦੇ ਇੰਸਟਾ ਡੈਬਿਊ 'ਤੇ ਵਧਾਈ ਦਿੱਤੀ ਹੈ ਅਤੇ ਸਵਾਗਤ ਕੀਤਾ ਹੈ। ਸੋਨਮ ਨੇ ਲਿਖਿਆ ਹੈ— 'ਮੇਰੀ ਜ਼ਬਰਦਸਤ ਸਹਿ-ਅੰਬੈਸਡਰ ਇੰਸਟਾਗਰਾਮ 'ਤੇ ਆ ਗਈ ਹੈ।''

Punjabi Bollywood Tadka Punjabi Bollywood Tadka Punjabi Bollywood Tadka


Tags: Aishwarya RaiInstagramFollowersAmitabh BachchanAamir KhanAbhishek Bachchan

Edited By

Chanda Verma

Chanda Verma is News Editor at Jagbani.