ਮੁੰਬਈ— ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਅਰਾਧਿਆ ਦਾ ਪਾਲਣ-ਪੋਸ਼ਣ ਬੇਹੱਦ ਆਮ ਤਰੀਕੇ ਨਾਲ ਹੋ ਰਿਹਾ ਹੈ ਤੇ ਉਹ ਚਾਹੁੰਦੀ ਹੈ ਕਿ ਇਹ ਇਸੇ ਤਰ੍ਹਾਂ ਹੀ ਬਣਿਆ ਰਹੇ। ਐਸ਼ਵਰਿਆ ਨੇ ਕਾਨਸ 'ਚ ਲੋਰੀਅਲ ਦੇ ਬ੍ਰਾਂਡ ਅੰਬੈਸਡਰ ਵਜੋਂ ਸ਼ਿਰਕਤ ਕੀਤੀ ਹੈ, ਜਿਥੇ ਉਹ ਆਪਣੀ ਪੰਜ ਸਾਲਾਂ ਦੀ ਬੇਟੀ ਨੂੰ ਨਾਲ ਲੈ ਕੇ ਗਈ ਹੈ।
ਉਸ ਦਾ ਕਹਿਣਾ ਹੈ, 'ਅਜਿਹਾ ਨਹੀਂ ਕਿ ਅਸੀਂ ਅਰਾਧਿਆ ਨਾਲ ਬੈਠ ਕੇ ਉਸ ਨੂੰ ਆਪਣੀਆਂ ਫਿਲਮਾਂ ਦਿਖਾਉਂਦੇ ਹਾਂ ਪਰ ਉਸ ਨੂੰ ਪਤਾ ਹੈ ਕਿ ਅਸੀਂ ਕੀ ਕੰਮ ਕਰਦੇ ਹਾਂ। ਉਹ ਸ਼ਹਿਰ 'ਚ ਚਾਰੇ ਪਾਸੇ ਲੱਗੇ ਸਾਡੇ ਪੋਸਟਰ ਵੇਖਦੀ ਹੈ। ਉਹ ਮੇਰੇ ਨਾਲ ਸਫਰ ਕਰਦੀ ਹੈ, ਨਵੇਂ ਲੋਕਾਂ ਨਾਲ ਮਿਲਦੀ ਹੈ, ਸਾਡੀ ਦੁਨੀਆ ਦੇਖਦੀ ਹੈ। ਮੈਨੂੰ ਉਸ ਦੇ ਨਾਲ ਬੈਠ ਕੇ ਇਹ ਦੱਸਣ ਦੀ ਲੋੜ ਨਹੀਂ ਕਿ ਉਸ ਦੀ ਮਾਂ ਕੀ ਕਰਦੀ ਹੈ। ਉਹ ਖੁਦ ਸਭ ਵੇਖ ਰਹੀ ਹੈ। ਹੁਣ ਤਾਂ ਉਹ ਮੀਡੀਆ ਨੂੰ ਲੈ ਕੇ ਵੀ ਸਹਿਜ ਹੋ ਗਈ ਹੈ।'