FacebookTwitterg+Mail

ਅਨੁਸ਼ਕਾ ਸ਼ੈੱਟੀ ਤੇ ਐਸ਼ਵਰਿਆ ਰਾਏ 'ਚੋਂ ਕੌਣ ਬਣੇਗੀ 'ਅੰਮਾ' ਜੈਲਲਿਤਾ?

aishwarya and anushka shetty
21 August, 2018 03:45:56 PM

ਮੁੰਬਈ(ਬਿਊਰੋ)— ਕੁਝ ਸਮੇਂ ਤੋਂ ਬਾਲੀਵੁੱਡ ਸਟਾਰਸ ਨੂੰ ਬਾਇਓਪਿਕਸ ਕਾਫੀ ਪਸੰਦ ਆ ਰਹੀਆਂ ਹਨ ਕਿਉਂਕਿ ਬਾਇਓਪਿਕਸ ਲਗਾਤਾਰ ਹਿੱਟ ਹੋ ਰਹੀਆਂ ਹਨ। ਹਾਲ ਹੀ 'ਚ ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਸੰਜੂ' ਨੂੰ ਬਾਕਸ ਆਫਿਸ 'ਤੇ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਇਸ ਤੋਂ ਬਾਅਦ ਹੋਰ ਵੀ ਕਈ ਬਾਇਓਪਿਕਸ ਦੀ ਲਾਈਨ ਲੱਗੀ ਹੋਈ ਹੈ। ਹਾਲ ਹੀ 'ਚ ਐਕਟਰ 'ਐਨ. ਟੀ. ਆਰ' ਦੀ ਬਾਇਓਪਿਕ ਕਾਫੀ ਸੁਰਖੀਆਂ 'ਚ ਹੈ, ਜਿਸ ਦੀ ਸ਼ੂਟਿੰਗ ਚਲ ਰਹੀ ਹੈ।

Punjabi Bollywood Tadka

ਇਸ ਦੇ ਨਾਲ ਹੀ ਜੈਲਲਿਤਾ ਦੀ ਬਾਇਓਪਿਕ 'ਅੰਮਾ' ਵੀ ਸੁਰਖੀਆਂ 'ਚ ਆ ਗਈ ਹੈ। ਇਸ ਫਿਲਮ 'ਚ ਜੈਲਲਿਤਾ ਦਾ ਰਾਜਨੀਤਿਕ ਅਤੇ ਮੁੱਖ ਮੰਤਰੀ ਬਣਨ ਤੱਕ ਦਾ ਸਫਰ ਦਿਖਾਇਆ ਜਾਵੇਗਾ। ਇਸ ਫਿਲਮ ਨਾਲ ਜੁੜੀ ਸਭ ਤੋਂ ਦਿਲਚਸਪ ਗੱਲ ਹੈ ਕਿ ਫਿਲਮ 'ਚ 'ਅੰਮਾ' ਯਾਨੀ ਜੈਲਲਿਤਾ ਦਾ ਕਿਰਦਾਰ ਨਿਭਾਉਣ ਲਈ ਐਸ਼ਵਰਿਆ ਰਾਏ ਬੱਚਨ ਅਤੇ ਅਨੁਸ਼ਕਾ ਸ਼ੈਟੀ ਦੋਵਾਂ ਨੂੰ ਹੀ ਅਪ੍ਰੋਚ ਕੀਤਾ ਗਿਆ ਹੈ।

Punjabi Bollywood Tadka

ਦੋਵੇਂ ਹੀ ਇਸ ਕਿਰਦਾਰ ਲਈ ਰੇਸ 'ਚ ਲੱਗੀਆਂ ਹੋਈਆਂ ਹਨ। ਜਦੋਂ ਕਿ ਕਮਲ ਹਾਸਨ ਅਤੇ ਮਲਿਆਲਮ ਸੁਪਰਸਟਾਰ ਮੋਹਨਲਾਲਾ ਨੂੰ 'ਐਮ. ਜੀ. ਆਰ' ਦਾ ਕਿਰਦਾਰ ਆਫਰ ਕੀਤਾ ਗਿਆ ਹੈ। ਹੁਣ ਦੇਖਣਾ ਦਿਲਚਸਪ ਰਹੇਗਾ ਕਿ ਐਸ਼ਵਰਿਆ ਅਤੇ ਅਨੁਸ਼ਕਾ 'ਚੋਂ ਕੌਣ ਜੈਲਲਿਤਾ ਦਾ ਕਿਰਦਾਰ ਨਿਭਾਵੇਗਾ।

Punjabi Bollywood Tadka
ਦੱਸ ਦੇਈਏ ਕਿ ਖਬਰਾਂ ਤਾਂ ਇਹ ਵੀ ਹਨ ਕਿ ਇਸ ਫਿਲਮ ਲਈ ਪ੍ਰੋਡਿਊਸਰ ਆਦਿਤਿਆ ਭਾਰਦਵਾਜ ਨੇ ਨੈਸ਼ਨਲ ਫਿਲਮ ਐਵਾਰਡ ਜੇਤੂ ਫਿਲਮਮੇਕਰ ਪੀ. ਭਾਰਤੀਰਾਜਾ ਨੂੰ ਫਾਈਨਲ ਕਰ ਲਿਆ ਹੈ। ਫਿਲਮ ਦਾ ਟਾਈਟਲ 'ਅੰਮਾ: ਪੁਰਚੀ ਥਲਾਈਵਾ' ਹੋਵੇਗਾ, ਜਿਸ ਲਈ ਇਲਿਆਰਾਜਾ ਗੀਤ ਕੰਪੋਜ਼ ਕਰਨਗੇ। ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਕੰਮ ਖਤਮ ਹੋ ਚੁੱਕਾ ਹੈ ਅਤੇ ਇਸ ਦੀ ਸ਼ੂਟਿੰਗ ਦਸੰਬਰ 'ਚ ਸ਼ੁਰੂ ਕੀਤੀ ਜਾਵੇਗੀ।

Punjabi Bollywood Tadka


Tags: Aishwarya Rai BachchanAnushka ShettyJayalalithaaBharathirajaAMMA Puratchi ThalaivKamal HaasanMohanlal

Edited By

Sunita

Sunita is News Editor at Jagbani.