FacebookTwitterg+Mail

ਰਿਸ਼ੀ ਕਪੂਰ ਨੂੰ ਮਿਲਣ ਨਿਊਯਾਰਕ ਪਹੁੰਚਿਆ ਬੱਚਨ ਪਰਿਵਾਰ, ਤਸਵੀਰਾਂ ਵਾਇਰਲ

aishwarya rai  abhishek  aaradhya meet  rishi kapoor s famjam in new york
24 June, 2019 02:41:20 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਕਿਊਟ ਜੋੜੀ ਆਲੀਆ ਭੱਟ ਤੇ ਰਣਬੀਰ ਕਪੂਰ ਹਾਲ ਹੀ 'ਚ ਆਪਣੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਤੋਂ ਬ੍ਰੇਕ ਲੈ ਕੇ ਨਿਊਯਾਰਕ ਪਹੁੰਚੇ ਹਨ। ਇੱਥੇ ਉਹ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਅਤੇ ਮਾਂ ਨੀਤੂ ਕਪੂਰ ਨੂੰ ਮਿਲੇ। ਰਿਸ਼ੀ ਕਪੂਰ ਆਪਣੇ ਇਲਾਜ ਦੇ ਚਲਦੇ ਪਿਛਲੇ ਸਾਲ ਤੋਂ ਹੀ ਨਿਊਯਾਰਕ 'ਚ ਹਨ।
Punjabi Bollywood Tadka
ਇੱਥੇ ਕਈ ਸਿਤਾਰੇ ਹੁਣ ਤੱਕ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਆ ਚੁੱਕੇ ਹਨ।  ਆਲੀਆ-ਰਣਬੀਰ ਤੋਂ ਇਲਾਵਾ ਬਾਲੀਵੁੱਡ ਦੇ ਫੇਮਸ ਕਪਲ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ  ਬੱਚਨ ਨੇ ਵੀ ਰਿਸ਼ੀ ਕਪੂਰ ਨਾਲ ਮੁਲਾਕਾਤ ਕੀਤੀ ।
Punjabi Bollywood Tadka
ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ 'ਚ ਰਿਸ਼ੀ ਆਪਣੇ ਪੂਰੇ ਪਰਿਵਾਰ ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਰਿਸ਼ੀ, ਨੀਤੂ, ਰਣਬੀਰ, ਆਲੀਆ, ਐਸ਼ਵਰਿਆ, ਅਭਿਸ਼ੇਕ ਅਤੇ ਕਪੂਰ ਪਰਿਵਾਰ ਦੇ ਬਾਕੀ ਮੈਂਬਰ ਦਿਖਾਈ ਦੇ ਰਹੇ ਹਨ।
Punjabi Bollywood Tadka
ਵਰਕ ਫਰੰਟ ਦੀ ਜੇਕਰ ਗੱਲ ਕਰੀਏ ਤਾਂ ਰਣਬੀਰ ਅਤੇ ਆਲੀਆ ਇਕੱਠੇ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 'ਚ ਕੰਮ ਕਰ ਰਹੇ ਹਨ। ਪਹਿਲੀ ਵਾਰ ਰਣਬੀਰ ਅਤੇ ਆਲੀਆ ਆਨਸਕ੍ਰੀਨ ਕਪਲ ਦੇ ਰੂਪ 'ਚ ਸਿਲਵਰ ਸਕ੍ਰੀਨ ਸ਼ੇਅਰ ਕਰਨਗੇ।


Tags: Aishwarya RaiAbhishek BachchanAaradhya BachchanAlia BhattRanbir KapoorRishi KapoorNew York

About The Author

manju bala

manju bala is content editor at Punjab Kesari