ਮੁੰਬਈ— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਫਿਲਮਾਂ ਤੋਂ ਇਲਾਵਾ ਮਾਡਲਿੰਗ ਦੀ ਦੁਨੀਆਂ 'ਚ ਵੀ ਬੁਲੰਦੀਆਂ ਹਾਸਿਲ ਕੀਤੀ ਹੈ। ਐਸ਼ਵਰਿਆ ਨੇ 1994 'ਚ 'ਮਿਸ ਵਰਲਡ' ਦਾ ਖਿਤਾਬ ਵੀ ਜਿੱਤਿਆ ਹੈ ਅਤੇ ਹੁਣ ਐਸ਼ਵਰਿਆ 43 ਸਾਲ ਦੀ ਹੋ ਚੁੱਕੀ ਹੈ ਪਰ ਅੱਜ ਵੀ ਉਨ੍ਹਾਂ ਦੀ ਖੂਬਸੂਰਤੀ ਅਤੇ ਗਲੈਮਰਸ ਕਾਇਮ ਹੈ। ਐਸ਼ਵਰਿਆ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਔਰ ਪਿਆਰ ਹੋ ਗਿਆ' (1997) ਨਾਲ ਕੀਤੀ ਸੀ। ਜਾਣਕਾਰੀ ਮੁਤਾਬਕ ਐਸ਼ਵਰਿਆ ਤੋਂ ਇਲਾਵਾ ਅਜਿਹੀਆਂ ਕਈ ਬਾਲੀਵੁੱਡ ਅਭਿਨੇਤਰੀਆਂ ਹਨ, ਜਿਨ੍ਹਾਂ ਦੀ ਉਮਰ 40 ਤੋਂ ਵੱਧ ਹੋ ਗਈ ਹੈ। ਅਜਿਹੀਆਂ ਹੀ ਕਈ ਹੋਰ ਅਭਿਨੇਤਰੀਆਂ ਦੇ ਬਾਰੇ 'ਚ ਦੱਸਾਂਗੇ , ਜੋ 40 ਦੀ ਉਮਰ 'ਚ ਵੀ ਬੋਲਡ ਅਤੇ ਗਲੈਮਰਸ ਦਿੱਸਦੀ ਹੈ।
ਕਰਿਸ਼ਮਾ ਕਪੂਰ
ਕਰਿਸ਼ਮਾ ਨੇ ਬਾਲੀਵੁੱਡ 'ਚ ਆਪਣਾ ਡੈਬਿਊ ਸਾਲ 1991 'ਚ ਆਈ ਫਿਲਮ 'ਪ੍ਰੇਮ ਕੈਦੀ' ਨਾਲ ਕੀਤਾ ਸੀ। ਇਹ ਹੁਣ 42 ਸਾਲ ਦੀ ਹੋ ਚੁੱਕੀ ਹੈ। ਕਰਿਸ਼ਮਾ ਕਪੂਰ ਖਾਨਦਾਨ ਦਾ ਪਹਿਲੀ ਲੜਕੀ ਸੀ, ਜਿਨ੍ਹਾਂ ਨੇ ਪਰਦੇ 'ਤੇ ਸਵਿਮਸੂਟ ਪਹਿਨਿਆ। ਉਨ੍ਹਾਂ ਨੂੰ ਆਖਰੀ ਵਾਰ 'ਸ਼ਕਤੀ: ਦਿ ਪਾਵਰ' (2002) 'ਚ ਦੇਖਿਆ ਗਿਆ ਸੀ।
ਸ਼ਿਲਪਾ ਸ਼ੈੱਟੀ
ਸ਼ਿਲਪਾ ਸ਼ੈੱਟੀ ਅੱਜ ਅਦਾਕਾਰਾ ਦੇ ਤੌਰ 'ਤੇ ਹੀ ਨਹੀਂ, ਸਗੋਂ ਇਕ ਸਫਲ ਬਿਜ਼ਨੈੱਸ ਵੂਮਨ ਦੇ ਤੌਰ 'ਤੇ ਜਾਣੀ ਜਾਂਦੀ ਹੈ। ਸ਼ਿਲਪਾ 42 ਸਾਲ ਦੀ ਹੋਣ ਦੇ ਬਾਵਜੂਦ ਵੀ ਬੇਹੱਦ ਹੌਟ ਹੈ।
ਮਲਾਇਕਾ ਅਰੋੜਾ ਖਾਨ
ਬਾਲੀਵੁੱਡ ਅਦਾਕਾਰਾ ਅਤੇ ਆਈਟਮ ਗਰਲ ਦੇ ਤੌਰ 'ਤੇ ਪਛਾਣ ਬਣਾਉਣ ਵਾਲੀ ਮਲਾਇਕਾ ਅਰੋੜਾ 43 ਸਾਲ ਦੀ ਹੋ ਚੁੱਕੀ ਹੈ ਪਰ ਉਹ ਹੁਣੇ ਵੀ ਬੇਹੱਦ ਹੌਟ ਹੈ।
ਸੁਸ਼ਮਿਤਾ ਸੇਨ
ਸੁਸ਼ਮਿਤਾ ਸੇਨ 18 ਸਾਲ ਦੀ ਉਮਰ 'ਚ 1994 'ਚ ਇੰਡੀਆ ਤੋਂ ਪਹਿਲੀ 'ਮਿਸ ਯੂਨੀਵਰਸ' ਬਣੀ ਸੀ। ਹੁਣ ਇਹ 41 ਸਾਲ ਦੀ ਹੋ ਗਈ ਹੈ। 1996 'ਚ ਫਿਲਮ 'ਦਸਤਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਸੁਸ਼ਮਿਤਾ ਦੇ ਹੁਣ ਤੱਕ 'ਬੀਵੀ ਨੰਬਰ ਵਨ', 'ਮੈਨੇਂ ਪਿਆਰ ਕਿਉਂ ਕੀਆ', 'ਮੈਂ ਹੂੰ ਨਾ' ਵਰਗੀਆਂ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ।
ਕਾਜੋਲ
ਕਾਜੋਲ ਅਭਿਨੇਤਰੀ ਤਨੁਜਾ ਦੀ ਬੇਟੀ ਹੈ। ਕਾਜੋਲ ਹੁਣ 42 ਸਾਲ ਦੀ ਹੋ ਚੁੱਕੀ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1992 'ਚ ਫਿਲਮ 'ਬੇਖੁਦੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1993 'ਚ 'ਬਾਜ਼ੀਗਰ' ਕੀਤੀ, ਜਿਸ ਨੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ।