ਮੁੰਬਈ (ਬਿਊਰੋ)— 2018 ਕਾਨਸ ਫਿਲਮ ਫੈਸਟੀਵਲ 'ਚ ਐਸ਼ਵਰਿਆ ਰਾਏ ਬੱਚਨ ਦੀ ਬਿਊਟੀ ਅਤੇ ਸਟਾਈਲ ਸਟੇਟਮੈਂਟ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕਾਨਸ ਵਿਚ ਉਨ੍ਹਾਂ ਨੇ ਆਪਣੇ ਲੁੱਕ ਨਾਲ ਲੋਕਾਂ ਨੂੰ ਖੁਸ਼ ਕੀਤਾ ਹੈ। ਪਿੱਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਦਾਕਾਰਾ ਨਾਲ ਉਨ੍ਹਾਂ ਦੀ ਲਾਡਲੀ ਧੀ ਕਾਨਸ ਦਾ ਹਿੱਸਾ ਬਣੀ। ਮਾਂ ਐਸ਼ਵਰਿਆ ਦੀ ਹੀ ਤਰ੍ਹਾਂ ਆਰਾਧਿਆ ਵੀ ਚਰਚਾ ਵਿਚ ਬਣੀ ਹੋਈ ਹੈ। ਐਸ਼ਵਰਿਆ ਨੇ ਆਪਣੇ ਇੰਸਟਾ ਅਕਾਊਂਟ 'ਤੇ ਆਰਾਧਿਆ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਰਾਧਿਆ ਆਪਣੀ ਮਾਂ ਦੇ ਕਾਨਸ ਦੇ ਪਹਿਲੇ ਦਿਨ ਰੈੱਡ ਕਾਰਪੇਟ 'ਤੇ ਪਹਿਨੇ ਗਏ ਬਟਰਫਲਾਈ ਗਾਊਨ 'ਤੇ ਲੇਟੀ ਹੋਈ ਨਜ਼ਰ ਆ ਰਹੀ ਹੈ। ਪਰਪਲ-ਬਲੂ ਗਾਉਨ ਨਾਲ ਅਟੈਚ 3 ਮੀਟਰ ਲੰਬੀ ਕੈਪ 'ਤੇ ਲੇਟ ਕੇ ਆਰਾਧਿਆ ਕਿਊਟ ਪੋਜ਼ ਦੇ ਰਹੀ ਹੈ। ਆਪਣੇ ਇੰਸਟਾ 'ਤੇ ਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਐਸ਼ਵਰਿਆ ਨੇ ਲਿਖਿਆ, SUNSHINE n RAINBOWS...
ਕਾਨਸ 'ਚ ਮਾਂ ਨਾਲ ਆਰਾਧਾ ਵੀ ਕਾਫ਼ੀ ਟਰੈਂਡੀ ਅਤੇ ਫੈਸ਼ਨੇਬਲ ਆਊਟਫਿੱਟ ਵਿਚ ਨਜ਼ਰ ਆ ਰਹੀ ਹੈ। ਧੀ ਦੇ ਨਾਲ ਸਮੰਦਰ ਕੰਢੇ ਮਸਤੀ ਕਰਦੀ ਐਸ਼ਵਰਿਆ ਰਾਏ ਬੱਚਨ। ਕਾਨਸ 'ਚ ਦੂੱਜੇ ਦਿਨ ਰੈੱਡ ਕਾਰਪੇਟ 'ਤੇ ਵਾਕ ਕਰਨ ਤੋਂ ਪਹਿਲਾਂ ਆਰਾਧਿਆ ਮਾਂ ਨੂੰ ਕਿੱਸ ਕਰਦੀ ਨਜ਼ਰ ਆਈ।