FacebookTwitterg+Mail

ਕਾਨਸ 'ਚ ਸ਼ਿਰਕਤ ਕਰਨ ਤੋਂ ਬਾਅਦ ਬੇਟੀ ਨਾਲ ਮੁੰਬਈ ਵਾਪਸ ਪਰਤੀ ਐਸ਼ਵਰਿਆ

aishwarya rai
15 May, 2018 12:38:57 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਆਰਾਧਿਆ ਨਾਲ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰਨ ਪਹੁੰਚੀ ਸੀ। ਹਾਲ ਹੀ 'ਚ ਐਸ਼ਵਰਿਆ ਅਤੇ ਆਰਾਧਿਆ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

Punjabi Bollywood Tadka
ਦਰਸਅਲ, ਕਾਨਸ 'ਚ ਸ਼ਿਰਕਤ ਕਰਨ ਤੋਂ ਬਾਅਦ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਨਾਲ ਮੁੰਬਈ ਵਾਪਸ ਆ ਗਈ ਹੈ। ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ, ਜਦੋਂ ਦੋਵੇਂ ਏਅਰਪੋਰਟ 'ਤੇ ਪਹੁੰਚੀਆਂ ਹਨ।

Punjabi Bollywood Tadka
ਕਾਨਸ ਫਿਲਮ ਫੈਸਟੀਵਲ 2018 ਦੇ ਦੌਰਾਨ ਦੁਨੀਆ ਭਰ ਨੂੰ ਆਪਣਾ ਗਲੈਮਰਸ ਅੰਦਾਜ਼ ਦਿਖਾਉਣ ਤੋਂ ਬਾਅਦ ਮਾਂ-ਬੇਟੀ ਦੀ ਜੋੜੀ ਸਾਧਾਰਨ ਲੁੱਕ 'ਚ ਮੁੰਬਈ ਵਾਪਸ ਪਰਤੀ ਹੈ।

Punjabi Bollywood Tadka

ਫਿਲਮਾਂ ਦੀ ਗੱਲ ਕਰੀਏ ਤਾਂ ਐਸ਼ਵਰਿਆ ਇਸ ਸਾਲ 'ਫੰਨੇ ਖਾਂ' 'ਚ ਨਜ਼ਰ ਆਉਣ ਵਾਲੀ ਹੈ। ਰਾਕੇਸ਼ ਓਮਪ੍ਰਕਾਸ਼ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ 'ਚ ਐਸ਼ਵਰਿਆ ਨਾਲ ਅਨਿਲ ਕਪੂਰ ਅਤੇ ਰਾਜਕੁਮਾਰ ਰਾਓ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।

Punjabi Bollywood Tadka


Tags: Aishwarya Rai Aaradhya Bachchan Cannes Film Festival 2018 Airport Fanne Khan Bollywood Actress

Edited By

Kapil Kumar

Kapil Kumar is News Editor at Jagbani.