ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਵਿਆਹ ਤੋਂ ਪਹਿਲਾਂ ਕਦੇ ਸਲਮਾਨ ਖਾਨ, ਵਿਵੇਕ ਓਬਰਾਏ ਅਤੇ ਮਾਡਲ ਰਾਜੀਵ ਮੂਲਚੰਦਾਨੀ ਦੀ ਗਰਲਫ੍ਰੈਂਡ ਰਹਿ ਚੁੱਕੀ ਹੈ। ਐਸ਼ਵਰਿਆ ਰਾਏ ਬੱਚਨ ਅੱਜ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅਭਿਸ਼ੇਕ ਬੱਚਨ ਨਾਲ ਆਪਣੀ ਸੁੱਖੀ ਵਿਆਹੁਤਾ ਜ਼ਿੰਦਗੀ ਬਤੀਤ ਕਰ ਰਹੀ ਹੈ।
ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਐਸ਼ਵਰਿਆ ਦੇ ਵਿਵੇਕ ਓਬਰਾਏ ਦੀ ਪਤਨੀ ਬੰਨਣ ਦੇ ਪੁਰੇ ਚਾਂਸ ਸਨ ਪਰ ਜੇਕਰ ਉਸ ਸਮੇਂ ਵਿਵੇਕ, ਸਲਮਾਨ ਖਾਨ ਬਾਰੇ ਉਹ ਸਭ ਨਾ ਕਹਿੰਦੇ ਤਾਂ ਇਹ ਸੰਭਵ ਵੀ ਹੋ ਸਕਦਾ ਸੀ। ਅਸਲ 'ਚ ਐਸ਼ਵਰਿਆ ਦਾ ਸਭ ਤੋਂ ਪਹਿਲਾ ਅਫੇਅਰ ਮਾਡਲ ਰਾਜੀਵ ਮੂਲਚੰਦਾਨੀ ਨਾਲ ਸੀ ਅਤੇ ਉਸ ਸਮੇਂ ਉਹ ਇੱਕ ਮਾਡਲ ਹੁੰਦੀ ਸੀ।
ਉਸ ਤੋਂ ਬਾਅਦ ਉਨ੍ਹਾਂ ਦਾ ਨਾਂ ਜੁੜਿਆ ਸਲਮਾਨ ਖਾਨ ਨਾਲ। ਦੱਸ ਦੇਈਏ ਕਿ ਸਲਮਾਨ ਬਹੁਤ ਗੁੱਸੇ ਵਾਲੇ ਸਨ। ਜਿਸ ਵਜ੍ਹਾ ਐਸ਼ਵਰਿਆ ਦੀ ਸਲਮਾਨ ਨਾਲ ਕਦੇ ਨਹੀਂ ਬਣੀ ਅਤੇ ਕੁੱਝ ਸਮੇਂ ਬਾਅਦ ਐਸ਼ਵਰਿਆ ਨੇ ਸਲਮਾਨ ਨਾਲ ਬ੍ਰੇਕਅੱਪ ਵੀ ਕਰ ਲਿਆ। ਦੱਸ ਦੇਈਏ ਕਿ ਸਲਮਾਨ ਅਤੇ ਐਸ਼ਵਰਿਆ ਦੇ ਅਫੇਅਰ ਦੀਆਂ ਖਬਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਸਲਮਾਨ ਤੋਂ ਦੂਰ ਹੋਣ ਤੋਂ ਬਾਅਦ ਐਸ਼ਵਰਿਆ, ਵਿਵੇਕ ਓਬਰਾਏ ਦੇ ਕਰੀਬ ਆ ਗਈ ਅਤੇ ਦੋਵੇਂ ਇੱਕ-ਦੂਜੇ ਨੂੰ ਡੇਟ ਕਰਨ ਲੱਗੇ। ਵਿਵੇਕ ਦਾ ਸਾਥ ਐਸ਼ਵਰਿਆ ਨੂੰ ਪਸੰਦ ਆਉਣ ਲੱਗਾ। ਦੋਹਾਂ ਨੂੰ ਅਕਸਰ ਇਕੱਠੇ ਵੇਖਿਆ ਜਾਂਦਾ ਸੀ ਪਰ ਵਿਵੇਕ ਦੀ ਇੱਕ ਗਲਤੀ ਨੇ ਸਭ ਬਰਬਾਦ ਕਰ ਦਿੱਤਾ।
ਅਸਲ 'ਚ ਇੱਕ ਵਾਰ ਵਿਵੇਕ ਨੇ ਇੱਕ ਹੋਟਲ ਦੇ ਕਮਰੇ 'ਚ ਪ੍ਰੈੱਸ ਕਾਨਫਰੰਸ ਕੀਤੀ ਅਤੇ ਉਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਲਮਾਨ ਖਾਨ ਵੱਲੋਂ ਕਈ ਅਜਿਹੇ ਕਾਲ ਆਏ ਹਨ ਜਿਨ੍ਹਾਂ 'ਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਹ ਸਭ ਜਾਣਨ ਤੋਂ ਬਾਅਦ ਐਸ਼ਵਰਿਆ ਨੇ ਵਿਵੇਕ ਨੂੰ ਛੱਡ ਦਿੱਤਾ।
ਉਸ ਸਮੇਂ ਸਲਮਾਨ ਬਾਲੀਵੁੱਡ ਦੇ ਬਹੁਤ ਲੋਕਪ੍ਰਿਯ ਸਟਾਰ ਬੰਨ ਚੁੱਕੇ ਸਨ ਅਤੇ ਵਿਵੇਕ ਦਾ ਕਰੀਅਰ ਸ਼ੁਰੂ ਹੀ ਹੋਇਆ ਹੀ ਸੀ। ਉਸ ਸਮੇਂ ਵਿਵੇਕ ਨੇ ਸਲਮਾਨ ਦਾ ਨਾਮ ਲੈ ਕੇ ਆਪਣੇ ਪੈਰ 'ਤੇ ਕੁਲਹਾੜੀ ਮਾਰ ਲਈ। ਜੇਕਰ ਉਸ ਸਮੇਂ ਵਿਵੇਕ ਅਜਿਹਾ ਨਾ ਕਰਦੇ ਤਾਂ ਅੱਜ ਸ਼ਾਇਦ ਉਹ ਉੱਚੇ ਮੁਕਾਮ ਉੱਤੇ ਹੁੰਦੇ ਅਤੇ ਐਸ਼ਵਰਿਆ ਉਨ੍ਹਾਂ ਦੀ ਪਤਨੀ ਹੁੰਦੀ।