FacebookTwitterg+Mail

ਬੱਚਨ ਨੂੰਹ ਨੇ ਸਾਂਝੀਆਂ ਕੀਤੀਆਂ ਨਿੱਜੀ ਤਸਵੀਰਾਂ, ਸੋਸ਼ਲ ਮੀਡੀਆ 'ਤੇ ਲੱਖਾਂ ਪ੍ਰਸ਼ੰਸਕਾਂ ਨੇ ਕੀਤਾ ਲਾਈਕ

aishwarya rai
19 June, 2018 05:24:22 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਉਂਝ ਤਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਕ ਨਾ ਕਰਨ ਲਈ ਜਾਣੀ ਜਾਂਦੀ ਹੈ ਪਰ ਸੋਸ਼ਲ ਮੀਡੀਆ 'ਤੇ ਜਦੋਂ ਤੋਂ ਉਨ੍ਹਾਂ ਨੇ ਐਂਟਰੀ ਕੀਤੀ ਹੈ, ਉਸੇ ਸਮੇਂ ਤੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਰੋਜ਼ ਕੁਝ ਨਾ ਕੁਝ ਨਵਾਂ ਜਾਣਨ ਲਈ ਮਿਲ ਰਿਹਾ ਹੈ। Punjabi Bollywood Tadka

ਹਾਲ ਹੀ 'ਚ 'ਫਾਦਰਜ਼ ਡੇਅ' ਦੇ ਮੌਕੇ 'ਤੇ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਜੁੜੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ। ਤਸਵੀਰਾਂ ਪੋਸਟ ਕਰਨ ਦੇ ਸਿਰਫ 2 ਘੰਟਿਆਂ ਦੇ ਅੰਦਰ 2 ਲੱਖ ਲੋਕਾਂ ਨੇ ਇਸ ਨੂੰ ਲਾਈਕ ਕੀਤਾ। ਕੈਪਸ਼ਨ ਨਾਲ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਐਸ਼ਵਰਿਆ ਨਾਲ ਉਨ੍ਹਾਂ ਦੀ ਬੇਟੀ ਆਰਾਧਿਆ ਵੀ ਨਜ਼ਰ ਆ ਰਹੀ ਹੈ।

Punjabi Bollywood Tadka

ਇਕ ਤਸਵੀਰ 'ਚ ਐਸਵਰਿਆ ਰਾਏ ਦੇ ਪਿਤਾ ਕ੍ਰਿਸ਼ਣਾ ਰਾਏ ਵੀ ਸ਼ਾਮਿਲ ਹੈ। ਸੋਸ਼ਲ ਮੀਡੀਆ 'ਤੇ ਬੱਚਨ ਨੂੰਹ ਦੇ ਅਲਰਟ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਮਹੀਨੇ ਦੇ ਅੰਦਰ ਹੀ ਉਨ੍ਹਾਂ ਦੇ ਫਾਲੋਅਰਜ਼ ਦੀ ਸੰਖਿਆ 30 ਲੱਖ ਤੋਂ ਜ਼ਿਆਦਾ ਹੋ ਗਈ ਹੈ।

Punjabi Bollywood Tadka


Tags: Aishwarya RaiInstagramFathers DayAaradhya Bachchan

Edited By

Chanda Verma

Chanda Verma is News Editor at Jagbani.