FacebookTwitterg+Mail

OMG! 'ਇੰਡੀਅਨ ਮੈਡੌਨਾ' ਬਣੇਗੀ ਐਸ਼ਵਰਿਆ, ਕਰੀਅਰ ਦਾ ਸਭ ਤੋਂ ਵੱਡਾ ਗੀਤ ਹੋਵੇਗਾ ਸਿੱਧ

aishwarya rai
23 June, 2018 05:25:39 PM

ਮੁੰਬਈ (ਬਿਊਰੋ)— ਐਸ਼ਵਰਿਆ ਰਾਏ ਬੱਚਨ ਇਸ ਹਫਤੇ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਗੀਤ ਦੀ ਸ਼ੂਟਿੰਗ ਕਰਨ ਜਾ ਰਹੀ ਹੈ। ਇਹ ਗੀਤ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਫੰਨੇ ਖਾਂ' ਲਈ ਸ਼ੂਟ ਹੋਣਾ ਹੈ, ਜਿਸ 'ਚ ਇਸ ਗੀਤ ਨੂੰ ਸੁਨਿਧੀ ਚੌਹਾਨ ਨੇ ਆਵਾਜ਼ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਗੀਤ 'ਚ ਐਸ਼ਵਰਿਆ ਰਾਏ ਨੂੰ 'ਇੰਡੀਅਨ ਮੈਡੌਨਾ' (ਹਾਲੀਵੁੱਡ ਸੈਲੀਬ੍ਰਿਟੀ) ਵਾਂਗ ਪੇਸ਼ ਕੀਤਾ ਜਾਵੇਗਾ।
ਐਸ਼ਵਰਿਆ ਕਰੇਗੀ ਗੀਤ ਦੀ ਸ਼ੂਟਿੰਗ
ਐਸ਼ਵਰਿਆ ਰਾਏ ਬੱਚਨ ਆਪਣੀ ਆਉਣ ਵਾਲੀ ਫਿਲਮ ਲਈ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਗੀਤ ਸ਼ੂਟ ਕਰਨ ਜਾ ਰਹੀ ਹੈ। ਇਸ ਫਿਲਮ ਦੇ ਨਿਰਦੇਸ਼ਕ ਅਤੁੱਲ ਮਾਂਜਰੇਕਰ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ, ''ਐਸ਼ਵਰਿਆ ਯੰਗਸਟਰਜ਼ ਵਿਚਕਾਰ ਕਾਫੀ ਲੋਕਪ੍ਰਿਯ ਹੈ। ਇਸ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਇਕ ਸ਼ਾਨਦਾਰ ਡਾਂਸਰ ਅਤੇ ਸਿੰਗਰ ਦਾ ਹੈ, ਜੋ ਗਲੋਬਲ ਮੰਚ 'ਤੇ ਪਰਫਾਰਮ ਕਰਦੀ ਦਿਖੇਗੀ। ਉਨ੍ਹਾਂ ਦੇ ਇਸ ਗੀਤ ਨੂੰ ਮਸ਼ਹੂਰ ਅਮਰੀਕੀ ਕੋਰੀਓਗਰਾਫਰ Frank Gatson Jr ਕੋਰੀਓਗਰਾਫ ਕਰਨਗੇ, ਜੋ ਕਈ ਇੰਟਰਨੈਸ਼ਨਲ ਲਾਈਵ ਸ਼ੋਅਜ਼ ਲਈ ਮਸ਼ਹੂਰ ਹਨ। ਇਹ ਗੀਤ ਐਸ਼ ਦੇ ਸਿਟੀ ਟੂਰ ਦੀ ਕਹਾਣੀ ਬਿਆਨ ਕਰੇਗਾ, ਜਿਸ 'ਚ 3 ਤੋਂ 4 ਐਕਟ ਹੋਣਗੇ ਅਤੇ ਇਸ ਨੂੰ 8 ਤੋਂ 10 ਦਿਨਾਂ 'ਚ ਸ਼ੂਟ ਕੀਤਾ ਜਾਵੇਗਾ।
ਫ੍ਰੈਂਕ ਨੇ ਕੀਤੇ ਹਨ ਬਿਓਂਸੇ ਦੇ ਕਈ ਵੀਡੀਓਜ਼ ਕੋਰੀਓਗਰਾਫ
ਮਾਈਕਲ ਜੈਕਸਨ ਦੀ 'ਸਮੂਥ ਕ੍ਰਿਮਿਨਲ' ਤੋਂ ਵੱਡਾ ਬ੍ਰੇਕ ਪਾਉਣ ਵਾਲੇ ਫ੍ਰੈਂਕ, ਬਿਓਂਸੇ ਦੇ 17 ਵੀਡੀਓਜ਼ ਨੂੰ ਕੋਰੀਓਗਰਾਫ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ 3 ਵਰਲਡ ਟੂਰ ਦੇ ਨਿਰਦੇਸ਼ਕ ਅਤੇ ਕੋਰੀਓਗਰਾਫਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਜੈਨੀਫਰ ਲੋਪੇਜ਼, ਟੋਨੀ ਬ੍ਰੈਕਸਟਨ ਨਾਲ ਵੀ ਕੰਮ ਕੀਤਾ ਹੈ। ਐਸ਼ਵਰਿਆ ਰਾਏ ਬੱਚਨ ਦੀ ਇਹ ਫਿਲਮ 3 ਅਗਸਤ 2018 ਨੂੰ ਰਿਲੀਜ਼ ਹੋਵੇਗੀ।


Tags: Aishwarya RaiFanne KhanFrank Gatson Jr Atul ManjrekarIndian Madonna

Edited By

Chanda Verma

Chanda Verma is News Editor at Jagbani.