FacebookTwitterg+Mail

Pics : ਪੈਰਿਸ 'ਚ ਮਾਂ ਐਸ਼ਵਰਿਆ ਨਾਲ ਖੂਬ ਮਸਤੀ ਕਰਦੀ ਦਿਖੀ ਆਰਾਧਿਆ

aishwarya rai
16 July, 2018 12:40:06 PM

ਮੁੰਬਈ (ਬਿਊਰੋ)— ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਧੀ ਆਰਾਧਿਆ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਸਟਾਰ ਮਾਮ-ਸਟਾਰ ਕਿਡ ਦੀਆਂ ਜੋੜੀਆਂ 'ਚੋਂ ਇਕ ਹੈ। ਇਹ ਗੱਲ ਕਿਸੇ ਤੋਂ ਵੀ ਲੁੱਕੀ ਨਹੀਂ ਹੈ ਕਿ ਐਸ਼ ਆਪਣੀ ਧੀ ਨੂੰ ਲੈ ਕੇ ਸੁਪਰ ਪ੍ਰੋਟੈਕਟਿਵ ਹੈ। ਉਹ ਹਮੇਸ਼ਾ ਹੀ ਆਰਾਧਿਆ ਨੂੰ ਆਪਣੇ ਕੋਲ ਰੱਖਣਾ ਪਸੰਦ ਕਰਦੀ ਹੈ।

Punjabi Bollywood Tadka
ਐਸ਼ਵਰਿਆ ਆਏ ਦਿਨ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਆਪਣੀਆਂ ਤਸਵੀਰਾਂ 'ਚ ਉਹ ਕਿਊਟ ਗਰਲ ਆਰਾਧਿਆ ਨੂੰ ਸ਼ਾਮਿਲ ਕਰਨਾ ਨਹੀਂ ਭੁੱਲਦੀ। ਆਰਾਧਿਆ ਮਾਂ ਐਸ਼ ਨਾਲ ਪੈਰਿਸ ਵਿਚ ਉਨ੍ਹਾਂ ਦੇ ਇਕ ਐਡ ਸ਼ੂਟ ਲਈ ਨਾਲ ਗਈ ਹੋਈ ਸੀ। ਐਸ਼ਵਰਿਆ ਨੇ ਆਰਾਧਿਆ ਨਾਲ ਕਈ ਸਾਰੀ ਤਸਵੀਰਾਂ ਪੋਸਟ ਕੀਤੀਆਂ ਹਨ।
Punjabi Bollywood Tadkaਇਕ ਤਸਵੀਰ ਵਿਚ ਕੈਪਸ਼ਨ ਦਿੰਦੇ ਹੋਏ ਐਸ਼ ਨੇ ਲਿਖਿਆ ਹੈ,''ਮੇਰੀ ਪਰੀ, ਤੁਹਾਡੀ ਖੁਸ਼ੀਆਂ ਮੇਰੀ ਦੁਨੀਆ ਹੈ। ਤੁਸੀਂ ਮੇਰੀ ਜ਼ਿੰਦਗੀ ਹੋ ਮੇਰਾ ਪਿਆਰ ਹੋ।'' ਇਨ੍ਹਾਂ ਤਸਵੀਰਾਂ 'ਚ ਆਰਾਧਿਆ ਆਪਣੀ ਮਾਂ ਨਾਲ ਖੂਬ ਮਸਤੀ ਕਰਦੀ ਦਿਖਾਈ ਦਿੱਤੀ।
Punjabi Bollywood Tadka
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਐਸ਼ਵਰਿਆ ਸਵਿਸ ਵਾਚ ਬਰਾਂਡ ਲੋਂਗੀਨੇਸ ਦੀ ਸ਼ੂਟਿੰਗ ਲਈ ਪੈਰਿਸ ਗਈ ਹੋਈ ਹੈ। ਐਸ਼ਵਰਿਆ ਨੇ ਆਰਾਧਿਆ ਦੀ ਤਸਵੀਰ ਤੋਂ ਬਾਅਦ ਆਪਣੀ ਤਸਵੀਰ ਵੀ ਪੋਸਟ ਕੀਤੀ ਹੈ।  ਇਸ ਤਸਵੀਰ 'ਚ ਉਹ ਬਲੈਕ ਲਾਂਗ ਗਾਊਨ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ।
Punjabi Bollywood Tadka
ਵਰਕ ਫਰੰਟ ਦੀ ਗੱਲ ਕਰੀਏ ਤਾਂ ਐਸ਼ਵਰਿਆ ਜਲਦ ਹੀ 'ਫੰਨੇ ਖਾਂ'  ਫਿਲਮ 'ਚ ਰਾਕਸਟਾਰ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਹ ਫਿਲਮ ਇਸ ਸਾਲ 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood Tadka

Punjabi Bollywood Tadka


Tags: Aishwarya RaiAaradhya BachchanInstagramParisBollywood Actress

Edited By

Manju

Manju is News Editor at Jagbani.