FacebookTwitterg+Mail

'ਦੇਵਦਾਸ' 'ਚ ਪਾਰੋ ਦੇ ਕਿਰਦਾਰ ਲਈ ਐਸ਼ਵਰਿਆ ਨੇ ਇੰਝ ਦਿੱਤਾ ਸੀ ਲੁੱਕ ਟੈਸਟ

aishwarya rai
25 August, 2018 11:45:33 AM

ਮੁੰਬਈ (ਬਿਊਰੋ)— ਐਸ਼ਵਰਿਆ ਰਾਏ ਬੱਚਨ ਨੂੰ ਬਾਲੀਵੁੱਡ 'ਚ ਕੰਮ ਕਰਦੇ ਕਾਫੀ ਲੰਬਾ ਸਮਾਂ ਬੀਤ ਚੁੱਕਿਆ ਹੈ। ਆਪਣੇ ਇਸ ਸਫਰ ਦੌਰਾਨ ਉਸ ਨੇ ਕਈ ਫਿਲਮਾਂ 'ਚ ਕੰਮ ਕੀਤਾ ਅਤੇ ਆਪਣੇ ਕਿਰਦਾਰ ਬਾਖੂਬੀ ਨਿਭਾਏ। ਇਨ੍ਹਾਂ 'ਚੋਂ ਸ਼ਾਹਰੁਖ ਖਾਨ ਅਭਿਨੈ ਫਿਲਮ 'ਦੇਵਦਾਸ' 'ਚ ਪਾਰੋ ਦੇ ਕਿਰਦਾਰ ਨੂੰ ਕੌਣ ਭੁੱਲ ਸਕਦਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਐਸ਼ਵਰਿਆ ਦੀ ਇਕ ਟੈਸਟਿੰਗ ਤਸਵੀਰ ਸਾਹਮਣੇ ਆਈ ਜਿਸ 'ਚ ਉਹ ਪਾਰੋ ਦੀ ਕਾਸਟਿਊਮ 'ਚ ਹੈ। 'ਦੇਵਦਾਸ' ਫਿਲਮ ਦੀ ਕਾਸਟਿਊਮ ਡਿਜ਼ਾਈਨਰ ਨੀਤਾ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਐਸ਼ਵਰਿਆ ਦੇ ਹੱਥ 'ਚ ਇਕ ਮੋਮਬੱਤੀ ਦਾ ਲੈਂਪ ਹੈ ਅਤੇ ਉਹ ਪਾਰੋ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਨੀਤਾ ਨੇ ਕੈਪਸ਼ਨ 'ਚ ਲਿਖਿਆ ਹੈ, ''ਦੇਵਦਾਸ 'ਚ ਪਾਰੋ ਦਾ ਕਿਰਦਾਰ ਨਿਭਾਉਣ ਵਾਲੀ ਐਸ਼ਵਰਿਆ ਰਾਏ ਦੀ ਲੁੱਕ ਟੈਸਟਿੰਗ ਤਸਵੀਰ ਦੇਖੋ''।

Punjabi Bollywood Tadka
'ਦੇਵਦਾਸ' ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਸੀ। ਫਿਲਮ 'ਚ ਸ਼ਾਹਰੁਖ ਦੇ ਅਭਿਨੈ ਦੀ ਪ੍ਰਸ਼ੰਸਕਾਂ ਵਲੋਂ ਖੂਬ ਪ੍ਰਸ਼ੰਸਾਂ ਕੀਤੀ ਗਈ। ਨਾਲ ਹੀ ਮਾਧੁਰੀ ਅਤੇ ਐਸ਼ਵਰਿਆ ਦੇ ਕਿਰਦਾਰ ਨੇ ਫਿਲਮ ਨੂੰ ਹੋਰ ਜ਼ਿਆਦਾ ਦਿਲਚਸਪ ਬਣਾ ਦਿੱਤਾ। ਇਸ ਫਿਲਮ ਲਈ ਐਸ਼ਵਰਿਆ ਨੂੰ ਕਈ ਐਵਾਰਡਜ਼ ਵੀ ਮਿਲੇ ਹਨ। ਹਾਲ ਫਿਲਹਾਲ ਦੀ ਗੱਲ ਕਰੀਏ ਤਾਂ ਐਸ਼ਵਰਿਆ ਦੀ ਫਿਲਮ 'ਫੰਨੇ ਖਾਂ' ਰਿਲੀਜ਼ ਹੋਈ ਹੈ। ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਇਸ ਫਿਲਮ 'ਚ ਉਸ ਦੇ ਆਪੋਜ਼ਿਟ ਕਾਫੀ ਲੰਬੇ ਸਮੇਂ ਬਾਅਦ ਅਨਿਲ ਕਪੂਰ ਅਹਿਮ ਕਿਰਦਾਰ 'ਚ ਨਜ਼ਰ ਆਏ ਸੀ।


Tags: Aishwarya Rai Devdas Shah Rukh Khan Neeta Lulla Parvati Chakraborty Bollywood Actress

Edited By

Kapil Kumar

Kapil Kumar is News Editor at Jagbani.