ਮੁੰਬਈ (ਬਿਊਰੋ)— ਦੇਸ਼ਭਰ 'ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਵੀ ਇਸ 'ਚ ਪਿੱਛੇ ਨਹੀਂ ਹੈ। ਜਿੱਥੇ ਕਈ ਫਿਲਮਾਂ 'ਚ ਕਰਵਾ ਚੌਥ ਧੂਮ-ਧਾਮ ਨਾਲ ਮਨਾਉਂਦੇ ਦਿਖਾਇਆ ਗਿਆ ਹੈ ਤਾਂ ਉੱਥੇ ਅਸਲ ਜ਼ਿੰਦਗੀ 'ਚ ਵੀ ਕਈ ਸੈਲੀਬ੍ਰਿਟੀਜ਼ ਹਨ, ਜੋ ਵਰਤ ਰੱਖਦੇ ਹਨ। ਹਰ ਸਾਲ ਕਰਵਾ ਚੌਥ ਦਾ ਵਰਤ ਰੱਖਦੇ ਹੋਏ ਇਨ੍ਹਾਂ ਸੈਲੀਬ੍ਰਿਟੀਜ਼ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਹਨ। ਪਤਨੀਆਂ ਤਾਂ ਪਤੀਆਂ ਲਈ ਵਰਤ ਰੱਖਦੀਆਂ ਹੀ ਹਨ ਪਰ ਕਈ ਅਜਿਹੇ ਪਤੀ ਵੀ ਹਨ, ਜੋ ਆਪਣੀਆਂ ਪਤਨੀਆਂ ਲਈ ਵਰਤ ਰੱਖਦੇ ਹਨ। ਇਨ੍ਹਾਂ 'ਚੋਂ ਹੀ ਇਕ ਹਨ ਅਭਿਸ਼ੇਕ ਬੱਚਨ। ਅਭਿਸ਼ੇਕ ਨੇ ਟਵੀਟ ਕੀਤਾ ਹੈ ਕਿ 'ਕਰਵਾ ਚੌਥ' 'ਤੇ ਸਾਰੀਆਂ ਮਹਿਲਾਵਾਂ ਨੂੰ ਸ਼ੁੱਭਕਾਮਨਾਵਾਂ... ਅਤੇ ਪਤੀਆਂ ਨੂੰ ਵੀ ਪਤਨੀਆਂ ਲਈ ਵਰਤ ਰੱਖਣਾ ਚਾਹੀਦਾ ਹੈ। ਮੈਂ ਰੱਖਦਾ ਹਾਂ।''
ਜਾਣਕਾਰੀ ਮੁਤਾਬਕ ਐਸ਼ਵਰਿਆ ਵੀ ਹਰ ਸਾਲ ਕਰਵਾ ਚੌਥ ਦਾ ਵਰਤ ਰੱਖਦੀ ਹੈ ਹੁਣ ਉਨ੍ਹਾਂ ਨਾਲ ਅਭਿਸ਼ੇਕ ਬੱਚਨ ਵੀ ਵਰਤ ਰੱਖ ਰਹੇ ਹਨ। ਦੱਸ ਦੇਈਏ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਬੱਚਨ ਦਾ ਵਿਆਹ 20 ਅਪ੍ਰੈਲ 2007 ਨੂੰ ਹੋਇਆ ਸੀ। ਬਾਲੀਵੁੱਡ 'ਚ ਇਹ ਜੋੜੀ ਸਭ ਤੋਂ ਜ਼ਿਆਦਾ ਲੋਕਪ੍ਰਿਯ ਹੈ। ਦੋਹਾਂ ਦੀ ਇਕ ਬੇਟੀ ਅਰਾਧਿਆ ਹੈ। ਇਕ ਇੰਟਰਵਿਊ 'ਚ ਅਭਿਸ਼ੇਕ ਨੇ ਦੱਸਿਆ ਕਿ ਟੋਰਾਂਟੋ 'ਚ ਜਨਵਰੀ 2007 'ਚ ਹੋਏ ਫਿਲਮ 'ਗੁਰੂ' ਦੇ ਪ੍ਰੀਮੀਅਰ ਤੋਂ ਬਾਅਦ ਹੋਟਲ ਦੀ ਬਾਲਕਨੀ 'ਚ ਉਨ੍ਹਾਂ ਨੇ ਐਸ਼ਵਰਿਆ ਨੂੰ ਪ੍ਰਪੋਜ਼ ਕੀਤਾ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਐਸ਼ਵਰਿਆ ਤੇ ਅਭਿਸ਼ੇਕ ਇਕੱਠੇ ਬਹੁਤ ਜਲਦ ਫਿਲਮ 'ਗੁਲਾਬ ਜਾਮੁਨ' 'ਚ ਨਜ਼ਰ ਆਉਣਗੇ। ਕਰੀਬ 8 ਸਾਲ ਬਾਅਦ ਐਸ਼ਵਰਿਆ ਅਤੇ ਅਭਿਸ਼ਕ ਦੀ ਜੋੜੀ ਫਿਰ ਤੋਂ ਪਰਦੇ 'ਤੇ ਆਉਣ ਦੀ ਤਿਆਰੀ 'ਚ ਹੈ। ਫਿਲਮ ਦਾ ਨਿਰਦੇਸ਼ਨ ਸਰਵੇਸ਼ ਮੇਵਾਰਾ ਕਰਨ ਵਾਲੇ ਹਨ।