FacebookTwitterg+Mail

Pics : ਅਭਿਸ਼ੇਕ ਤੇ ਆਰਾਧਿਆ ਨਾਲ ਗੋਆ ਲਈ ਰਵਾਨਾ ਹੋਈ ਐਸ਼ਵਰਿਆ

aishwarya rai
02 November, 2018 02:37:43 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ 1 ਨਵੰਬਰ ਨੂੰ 45 ਸਾਲਾਂ ਦੀ ਹੋ ਚੁੱਕੀ ਹੈ। ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਉਹ ਆਪਣੇ ਪਤੀ ਅਭਿਸ਼ੇਕ ਬੱਚਨ ਅਤੇ ਬੇਟੀ ਆਰਾਧਿਆ ਨਾਲ ਗੋਆ ਲਈ ਰਵਾਨਾ ਹੋਈ ਹੈ।

Punjabi Bollywood Tadka
ਹਾਲ ਹੀ 'ਚ ਐਸ਼ਵਰਿਆ, ਅਭਿਸ਼ੇਕ ਤੇ ਆਰਾਧਿਆ ਨੂੰ ਇਕੱਠੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਤਿੰਨੋਂ ਏਅਰਪੋਰਟ 'ਤੇ ਪਹੁੰਚੇ।

Punjabi Bollywood Tadka
ਵ੍ਹਾਈਟ ਟੌਪ ਅਤੇ ਡੇਨਿਮ 'ਚ ਐਸ਼ਵਰਿਆ ਖੂਬਸੂਰਤ ਲੱਗ ਰਹੀ ਸੀ, ਉੱਥੇ ਹੀ ਆਰਾਧਿਆ ਵ੍ਹਾਈਟ ਡਰੈੱਸ 'ਚ ਬੇਹੱਦ ਕਿਊਟ ਦਿਖਾਈ ਦਿੱਤੀ। ਅਭਿਸ਼ੇਕ ਬੱਚਨ ਬਲੂ ਹੁੱਡੀ ਅਤੇ ਡੇਨਿਮ 'ਚ ਨਜ਼ਰ ਆਏ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਅਭਿਸ਼ੇਕ ਅਤੇ ਐਸ਼ਵਰਿਆ ਕਾਫੀ ਲੰਬੇ ਸਮੇਂ ਬਾਅਦ ਅਨੁਰਾਗ ਕਸ਼ਯਪ ਦੀ ਫਿਲਮ 'ਗੁਲਾਬ ਜਾਮੁਨ' 'ਚ ਇਕੱਠੇ ਦਿਖਾਈ ਦੇਣਗੇ। ਫੈਨਜ਼ ਸਿਲਵਰ ਸਕ੍ਰੀਨ 'ਤੇ ਦੋਹਾਂ ਦੀ ਜੋੜੀ ਦੇਖਣ ਲਈ ਕਾਫੀ ਉਤਸ਼ਾਹਿਤ ਹਨ।

Punjabi Bollywood Tadka


Tags: Abhishek Bachchan Aishwarya Rai Aaradhya Bachchan Airport Birthday Bollywood Actor

Edited By

Kapil Kumar

Kapil Kumar is News Editor at Jagbani.