ਮੁੰਬਈ(ਬਿਊਰੋ)— ਬਾਲੀਵੁੱਡ 'ਚ ਜਦੋਂ ਵੀ ਕਦੇ ਖੂਬਸੂਰਤੀ ਦੀ ਗੱਲ ਹੁੰਦੀ ਹੈ ਤਾਂ ਐਸ਼ਵਰਿਆ ਰਾਏ ਬੱਚਨ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਅਸਲ 'ਚ ਐਸ਼ਵਰਿਆ ਰਾਏ ਬੱਚਨ ਦੀ ਖੂਬਸੂਰਤੀ ਦਾ ਕੋਈ ਜਵਾਬ ਨਹੀਂ ਹੈ, ਉਹ ਅਸਲ ਜ਼ਿੰਦਗੀ 'ਚ ਬੇਹੱਦ ਖੂਬਸੂਰਤ ਹੈ।
ਹਾਲ ਹੀ 'ਚ ਐਸ਼ਵਰਿਆ ਰਾਏ ਬੱਚਨ ਨੂੰ ਮੁੰਬਈ 'ਚ ਇਕ ਸ਼ੂਟ ਤੋਂ ਬਾਅਦ ਸਪਾਟ ਕੀਤਾ ਗਿਆ, ਜਿਸ ਦੌਰਾਨ ਉਹ ਕਾਫੀ ਗਲੈਮਰਸ ਲੁੱਕ 'ਚ ਨਜ਼ਰ ਆਈ।
ਦੱਸ ਦੇਈਏ ਕਿ ਇਹ ਤਸਵੀਰਾਂ ਸ਼ੂਟ ਤੋਂ ਬਾਅਦ ਕਿਸੇ ਸਟੂਡੀਓ ਦੇ ਬਾਹਰ ਦੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਐਸ਼ਵਰਿਆ ਨੇ ਗੋਲਡਨ ਕਲਰ ਦਾ ਪੈਂਟ ਸੂਟ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।
ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਫੈਨਜ਼ ਵਲੋਂ ਉਸ ਦੀ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।