ਮੁੰਬਈ(ਬਿਊਰੋ)— ਕਹਿੰਦੇ ਹਨ ਬੱਚੇ ਭਗਵਾਨ ਦਾ ਰੂਪ ਹੁੰਦੇ ਹਨ ਅਤੇ ਉਨ੍ਹਾਂ ਅੰਦਰ ਬਹੁਤ ਸਾਰੀ ਸਕਾਰਾਤਮਕ ਐਨਰਜੀ ਹੁੰਦੀ ਹੈ। ਇਸ ਲਈ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਬੱਚਿਆਂ ਨਾਲ ਕ੍ਰਿਸਮਸ ਸੈਲੀਬਰੇਟ ਕਰਨ ਗਈ।
ਇਹ ਪ੍ਰੋਗਰਾਮ ਬੀਤੇ ਦਿਨ ਐਤਵਾਰ ਨੂੰ ਮੁੰਬਈ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ 'ਚ ਰੱਖਿਆ ਗਿਆ। ਜਿਸ 'ਚ ਐਸ਼ਵਰਿਆ ਰਾਏ ਬੱਚਨ ਬਤੋਰ ਗੈਸਟ ਪਹੁੰਚੀ।
ਇਸ ਪ੍ਰੋਗਰਾਮ 'ਚ ਕੈਂਸਰ ਪੀੜਤ ਬੱਚਿਆਂ ਨੇ ਪੂਰੇ ਜੋਸ਼ ਨਾਲ ਐਸ਼ਵਰਿਆ ਨੂੰ ਆਪਣੇ ਟੈਲੇਂਟ ਦਾ ਨਮੂਨਾ ਪੇਸ਼ ਕੀਤਾ।
ਤਸਵੀਰਾਂ ਦੇਖ ਕੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਸ਼ਵਰਿਆ ਇਨ੍ਹਾਂ ਬੱਚਿਆਂ ਨਾਲ ਕਿੰਨੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੌਰਾਨ ਐਸ਼ਵਰਿਆ ਨੇ ਕੈਂਸਰ ਪੀੜਤ ਬੱਚਿਆਂ ਨਾਲ ਸੈਲਫੀ ਵੀ ਲਈ।
ਐਸ਼ਵਰਿਆ ਰਾਏ ਨੇ ਇਸ ਮੌਕੇ 'ਤੇ ਪਿੰਕ ਕਲਰ ਦਾ ਟ੍ਰੈਡੀਸ਼ਨਲ ਆਉਟਫਿੱਟ ਪਾਇਆ ਹੋਇਆ ਸੀ। ਇਸ ਡਰੈੱਸ 'ਚ ਉਹ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਨਜ਼ਰ ਆਈ।
ਇਸ ਤੋਂ ਪਹਿਲਾਂ ਐਸ਼ਵਰਿਆ ਰਾਏ ਬੱਚਨ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਐਨੁਅਲ ਫੰਕਸ਼ਨ 'ਚ ਨਜ਼ਰ ਆਈ ਸੀ। ਇਸ ਸਕੂਲ 'ਚ ਉਨ੍ਹਾਂ ਦੀ ਧੀ ਆਰਾਧਿਆ ਵੀ ਪੜਦੀ ਹੈ।
ਐਸ਼ਵਰਿਆ ਜਲਦ ਅਭਿਸ਼ੇਕ ਬੱਚਨ ਨਾਲ ਫਿਲਮ 'ਗੁਲਾਬ ਜਾਮੁਨ' 'ਚ ਨਜ਼ਰ ਆਉਣ ਵਾਲੀ ਹੈ।