ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਦੀ ਪੋਤੀ ਅਤੇ ਐਸ਼ਵਰਿਆ ਰਾਏ ਬੱਚਨ-ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਬੱਚਨ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਟਾਰ ਕਿਡਸ 'ਚੋਂ ਇਕ ਹੈ। ਆਰਾਧਿਆ ਦੇ ਜਨਮ ਤੋਂ ਬਾਅਦ ਉਸ ਦੀ ਇਕ ਝਲਕ ਪਾਉਣ ਲਈ ਫੋਟੋਗ੍ਰਾਫਜ਼ 'ਚ ਹੜਬੜ ਮਚ ਗਈ ਸੀ ।
ਜ਼ਿਕਰਯੋਗ ਹੈ ਕਿ, ਹਾਲੀਆ 'ਚ ਇਕ ਇੰਟਰਵਿਊ ਦੌਰਾਨ ਐਸ਼ਵਰਿਆ ਨੇ ਬੇਟੀ ਆਰਾਧਿਆ ਨੂੰ ਲੈ ਕੇ ਗੱਲਬਾਤ ਕੀਤੀ। ਇੰਟਰਵਿਊ 'ਚ ਐਸ਼ਵਰਿਆ ਤੋਂ ਜਦੋਂ ਉਸ ਦੀ ਬੇਟੀ ਆਰਾਧਿਆ ਅਤੇ ਉਸ ਦੀ ਸਿਮੀਲੈਰਿਟੀਜ਼ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਮੈਂ ਅਤੇ ਮੇਰੀ ਬੇਟੀ ਆਰਾਧਿਆ ਕਾਫੀ ਨਾਜੁਕ ਹਨ। ਸਾਡੇ ਦੋਵਾਂ ਦਾ ਇਹ ਗੁਣ ਮਿਲਦਾ ਜੁਲਦਾ ਹੈ। ਇਸ ਤੋਂ ਬਾਅਦ ਜਦੋਂ ਪੁੱਛਿਆ ਗਿਆ ਕਿ ਅਜਿਹੀ ਕਿਹੜੀ ਅਦਾ ਹੈ, ਜਿਸ ਨੂੰ ਦੇਖ ਕੇ ਉਹ ਖੁਸ਼ ਹੁੰਦੀ ਹੈ ਤਾਂ ਇਸ ਦਾ ਜਵਾਬ ਦਿੰਦੇ ਹੋਏ ਐਸ਼ਵਰਿਆ ਨੇ ਕਿਹਾ, ਕਿਊਟ ਸਮਾਇਲ...!''