FacebookTwitterg+Mail

ਹਰੇਕ ਫਿਲਮ ਲਈ ਆਪਣੇ ਵੱਖਰੇ ਲੁੱਕ ਲਈ ਜਾਣੀ ਜਾਂਦੀ ਹੈ ਬੱਚਨ ਨੂੰਹ, ਤਸਵੀਰਾਂ ਨੇ ਕੀਤਾ ਬਿਆਨ

aishwarya rai bachchan
01 November, 2017 03:29:27 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅੱਜ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 1 ਨਵੰਬਰ 1973 ਨੂੰ ਕਰਨਾਟਕ 'ਚ ਹੋਇਆ ਸੀ। ਬਾਲੀਵੁੱਡ 'ਚ ਐਸ਼ਵਰਿਆ ਨੇ ਸਾਲ 1997 'ਚ 'ਔਰ ਪਿਆਰ ਹੋ ਗਿਆ' ਨਾਲ ਐਂਟਰੀ ਕੀਤੀ ਸੀ।

Punjabi Bollywood Tadka

ਹਾਲਾਂਕਿ ਉਸ ਦੀ ਪਹਿਲੀ ਸੁਪਰਹਿੱਟ ਫਿਲਮ ਸਾਲ 1999 'ਚ ਆਈ ਸੀ, ਜਿਸ ਦਾ ਨਾਂ 'ਹਮ ਦਿਲ ਦੇ ਚੁੱਕੇ ਸਨਮ' ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਸੀ।

Punjabi Bollywood Tadka

ਇਸ ਫਿਲਮ 'ਚ ਐਸ਼ਵਰਿਆ ਦੇ ਓਪੋਜ਼ਿਟ ਸਲਮਾਨ ਖਾਨ ਸਨ। ਦੱਸ ਦੇਈਏ ਕਿ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦਾ ਵਿਆਹ 20 ਅਪ੍ਰੈਲ 2007 'ਚ ਹੋਇਆ ਸੀ।

Punjabi Bollywood Tadka

ਸਾਲ 1994 'ਚ ਐਸ਼ਵਰਿਆ ਨੇ ਮਿਸ ਵਰਲਡ ਦਾ ਖਿਤਾਬ ਹਾਸਲ ਕੀਤਾ ਸੀ।

Punjabi Bollywood Tadka

ਮਨੀ ਰਤਨਮ ਦੀ ਫਿਲਮ 'ਗੁਰੂ' ਦੇ ਪ੍ਰੀਮੀਅਰ ਤੋਂ ਬਾਅਦ ਟੋਰਾਂਟੋ 'ਚ ਅਭਿਸ਼ੇਕ ਨੇ ਐਸ਼ਵਰਿਆ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਦੋਹਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਅਰਾਧਿਆ ਬੱਚਨ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਉਸ ਨੇ 'ਤਾਲ' (1999), 'ਜੋਸ਼', 'ਦੇਵਦਾਸ', 'ਧੂਮ 2', 'ਜੋਧਾ ਅਕਬਰ', 'ਸਰਬਜੀਤ' ਤੇ 'ਐ ਦਿਲ ਹੈ ਮੁਸ਼ਕਿਲ'  ਵਰਗੀਆਂ ਫਿਲਮਾਂ 'ਚ ਸ਼ਾਨਦਾਰ ਕੰਮ ਕੀਤਾ।

Punjabi Bollywood Tadka

ਇਨ੍ਹਾਂ ਸਾਰੀਆਂ ਫਿਲਮਾਂ 'ਚ ਐਸ਼ਵਰਿਆ ਰਾਏ ਦੇ ਵੱਖਰੇ-ਵੱਖਰੇ ਅੰਦਾਜ਼ ਨਾਲ ਸਾਰਿਆਂ ਦਾ ਆਪਣੇ ਵੱਲ ਅਕਰਸ਼ਿਤ ਕੀਤਾ।

Punjabi Bollywood Tadka

ਇਸ ਖਬਰ 'ਚ ਅੱਜ ਅਸੀਂ ਤੁਹਾਨੂੰ ਐਸ਼ਵਰਿਆ ਦੇ ਡੈਬਿਊ ਫਿਲਮ ਤੋਂ ਹੁਣ ਤੱਕ ਦੇ ਸਾਰੇ ਵੱਖਰੇ-ਵੱਖਰੇ ਸ਼ਾਨਦਾਰ ਅੰਦਾਜ਼ ਨੂੰ ਦਿਖਾਉਣ ਜਾ ਰਹੇ ਹਾਂ।

Punjabi Bollywood Tadka


Tags: Aishwarya Rai BachchanMiss World 1994Birthday Aur Pyaar Ho Gaya Hum Dil De Chuke Sanam Devdas GuzaarishJodhaa Akbar Abhishek Bachchanਐਸ਼ਵਰਿਆ ਰਾਏ ਬੱਚਨ