FacebookTwitterg+Mail

ਜਦੋਂ ਅਮਿਤਾਭ ਬੱਚਨ ਨੇ ਆਪਣੀ ਨੂੰਹ ਐਸ਼ਵਰਿਆ ਬੱਚਨ ਨੂੰ ਭਰੀ ਮਹਿਫਲ 'ਚ ਆਖੀ ਇਹ ਗੱਲ, ਵੀਡੀਓ ਵਾਇਰਲ

aishwarya rai bachchan
17 December, 2017 01:28:59 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਕਸਰ ਆਪਣੀ ਬੇਟੀ ਆਰਾਧਿਆ ਨਾਲ ਨਜ਼ਰ ਆਉਂਦੀ ਹੈ। ਜਦੋਂ ਤੋਂ ਬੱਚਨ ਪਰਿਵਾਰ ਵਿਚ ਬੇਟੀ ਆਰਾਧਿਆ ਆਈ ਹੈ, ਉਦੋਂ ਤੋਂ ਹੀ ਫੈਨਜ਼ ਉਨ੍ਹਾਂ ਦੀ ਹਰ ਗੱਲ ਜਾਣਨ ਲਈ ਬੇਸਬਰ ਰਹਿੰਦੇ ਹਨ। ਆਰਾਧਿਆ ਸੈਲੀਬ੍ਰੇਟੀ ਕਿੱਡਜ਼ ਵਿਚ ਕਾਫੀ ਮਸ਼ਹੂਰ ਹੈ। ਇਸ ਵਿਚ ਅਦਾਕਾਰਾ ਅਮਿਤਾਭ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਕ ਐਵਾਰਡ ਫੰਕਸ਼ਨ ਦੌਰਾਨ ਅਮਿਤਾਭ ਬੱਚਨ ਅਤੇ ਐਸ਼ਵਰਿਆ ਰਾਏ ਦੋਹਾਂ ਨੂੰ ਹੀ ਐਵਾਰਡ ਮਿਲਿਆ ਸੀ। ਐਵਾਰਡ ਫੰਕਸ਼ਨ ਤੋਂ ਬਾਅਦ ਜਦੋਂ ਅਮਿਤਾਭ ਅਤੇ ਐਸ਼ਵਰਿਆ ਮੀਡੀਆ ਦੇ ਸਾਹਮਣੇ ਆਏ ਤਾਂ ਐਸ਼ਵਰਿਆ ਨੇ ਕਾਫੀ ਜੋਸ਼ ਨਾਲ ਅਮਿਤਾਭ ਦਾ ਸਵਾਗਤ ਕੀਤਾ। ਆਪਣੇ ਸਹੁਰੇ ਨੂੰ ਐਸ਼ਵਰਿਆ ਨੇ ਬੈਸਟ ਦੱਸਿਆ ਪਰ ਉਸ ਦੇ ਜਵਾਬ ਵਿਚ ਅਮਿਤਾਭ ਨੇ ਉਨ੍ਹਾਂ ਨੂੰ ਕਿਹਾ ਕਿ ਆਰਾਧਿਆ ਦੀ ਤਰ੍ਹਾਂ ਬਿਹੇਵ (ਵਿਵਹਾਰ) ਕਰਨਾ ਬੰਦ ਕਰੋ। ਇਹ ਵੀਡੀਓ ਪਿਛਲੇ ਸਾਲ ਦੇ ਕਿਸੀ ਫੰਕਸ਼ਨ ਦਾ ਹੈ।


ਦੱਸ ਦੇਈਏ ਕਿ ਅਮਿਤਾਭ ਬੱਚਨ ਜਿੱਥੇ '102' ਅਤੇ 'ਠੱਗਜ਼ ਆਫ ਹਿੰਦੁਸਤਾਨ' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ ਤਾਂ ਉੱਥੇ ਐਸ਼ਵਰਿਆ ਨੇ ਵੀ ਹਾਲ ਹੀ ਵਿਚ 'ਫੰਨੇ ਖਾਂ' ਦੀ ਸ਼ੂਟਿੰਗ ਖਤਮ ਕੀਤੀ ਹੈ।


Tags: Aishwarya Rai BachchanAmitabh BachchanAaradhya Stardust Awards 2015Pikuਐਸ਼ਵਰਿਆ ਰਾਏ ਬੱਚਨਅਮਿਤਾਭ ਬੱਚਨ