FacebookTwitterg+Mail

ਹੀਰੋਇਨ ਬਣਨ ਲਈ ਐਸ਼ਵਰਿਆ ਨੇ ਲੁਕਾਈ ਅਜਿਹੀ ਗੱਲ, ਜਿਸ ਨਾਲ ਚਾਰੇ ਪਾਸੇ ਹੋਈ ਸੀ ਬਦਨਾਮੀ

aishwarya rai bachchan
19 June, 2018 05:10:42 PM

ਮੁੰਬਈ(ਬਿਊਰੋ)— ਅੱਜ ਇਕ ਅਜਿਹੇ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ, ਜੋ ਬਾਲੀਵੁੱਡ ਦੀ ਸਭ ਤੋਂ ਵੱਡੀ ਕੰਟਰੋਵਰਸੀ ਬਣ ਗਈ ਸੀ। ਇਹ ਗੱਲ ਸਾਲ 2011 ਦੀ ਹੈ ਤੇ ਇਸ 'ਚ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਸ਼ਾਮਲ ਸੀ ਤੇ ਨਾਲ ਹੀ ਇਸ ਵਿਵਾਦ ਦੀ ਚਪੇਟ 'ਚ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਮਧੁਰ ਭੰਡਾਰਕਰ ਆਏ ਸਨ। ਅਸਲ 'ਚ ਮਧੁਰ ਨੇ ਐਸ਼ਵਰਿਆ ਰਾਏ ਨਾਲ ਆਪਣਾ ਡਰੀਮ ਪ੍ਰੋਜੈਕਟ ਸਾਈਨ ਕੀਤਾ ਸੀ। ਦੋਵਾਂ ਮਿਲ ਕੇ ਫਿਲਮ ਬਣਾਉਣ ਜਾ ਰਹੇ ਸਨ। ਐਸ਼ਵਰਿਆ ਨੇ ਫਿਲਮ ਸਾਈਨ ਕਰ ਲਈ ਸੀ ਪਰ ਉਸ ਨੇ ਡਾਇਰੈਕਟਰ ਨੂੰ ਆਪਣੀ ਪ੍ਰੈਗਨੈਂਸੀ ਦੀ ਗੱਲ ਨਾ ਦੱਸੀ।
Punjabi Bollywood Tadka
ਅਸੀਂ ਗੱਲ ਕਰ ਰਹੇ ਹਾਂ ਫਿਲਮ 'ਹੀਰੋਇਨ' ਦੀ। ਇਸ ਫਿਲਮ ਲਈ ਐਸ਼ਵਰਿਆ, ਮਧੁਰ ਭੰਡਾਰਕਰ ਦੀ ਪਹਿਲੀ ਪਸੰਦ ਸੀ। ਐਸ਼ਵਰਿਆ ਨੇ ਫਿਲਮ ਸਾਈਨ ਕਰ ਦਿੱਤੀ ਸੀ ਪਰ ਮਧੁਰ ਨੂੰ ਇਹ ਨਹੀਂ ਦੱਸਿਆ ਕਿ ਉਹ ਪ੍ਰੈਗਨੈਂਟ ਹੈ। ਇਸ ਤੋਂ ਬਾਅਦ ਜੋ ਹੋਇਆ ਉਸ ਨਾਲ ਐਸ਼ਵਰਿਆ ਦੀ ਚਾਰੇ ਪਾਸੇ ਬਦਨਾਮੀ ਹੋਣ ਲੱਗੀ ਸੀ। ਮਧੁਰ ਨੇ ਇਸ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਡੇਢ ਸਾਲ ਤੱਕ ਰਿਸਰਚ ਕੀਤੀ ਸੀ। ਇਸ 'ਚ ਮਧੁਰ ਦਾ ਖੂਨ ਪਸੀਨਾ ਲੱਗਾ ਸੀ। ਇਹ ਮਧੁਰ ਦਾ ਸਭ ਤੋਂ ਮੱਹਤਵਪੂਰਨ ਪ੍ਰੋਜੈਕਟ ਸੀ। ਮਧੁਰ ਲਈ ਇਹ ਕੋਈ ਛੋਟੀ ਫਿਲਮ ਨਹੀਂ ਸੀ। ਇਸ ਫਿਲਮ ਲਈ ਮਧੁਰ ਨੇ 40 ਲੋਕੇਸ਼ਨਾਂ ਫਾਈਨਲ ਕੀਤੀਆਂ ਸਨ। ਕਈ ਹੋਰਨਾਂ ਅਦਾਕਾਰਾ ਤੇ ਅਦਾਕਾਰਾਂ ਨੂੰ ਫਿਲਮ ਲਈ ਸਾਈਨ ਕੀਤਾ ਸੀ। ਇਸ ਫਿਲਮ 'ਚ ਨਾਰਮਲ ਗੀਤ ਜਾਂ ਡਾਂਸ ਹੀ ਨਹੀਂ ਸਗੋਂ ਐਡਲਟ ਕੰਟੈਕਟ ਵੀ ਹੋਣ ਵਾਲਾ ਸੀ ਪਰ ਜਦੋਂ ਐਸ਼ਵਰਿਆ ਦੀ ਪ੍ਰੈਗਨੈਂਸੀ ਬਾਰੇ ਮਧੁਰ ਨੂੰ ਪਤਾ ਲੱਗਾ ਤਾਂ ਉਹ ਬੇਹੱਦ ਨਾਰਾਜ ਹੋਏ ਤੇ ਉਨ੍ਹਾਂ ਨੇ ਐਸ਼ਵਰਿਆ ਨੂੰ ਫਿਲਮ ਤੋਂ ਕੱਢ ਦਿੱਤਾ।
Punjabi Bollywood Tadka
ਮਧੁਰ ਨੇ ਦੱਸਿਆ, ''ਫਿਲਮ 'ਚ ਅਜਿਹੇ ਸੀਨ ਸਨ, ਜੋ ਕਿ ਕਿਸੇ ਵੀ ਵਿਅਕਤੀ ਦੇ ਦਿਮਾਗ 'ਤੇ ਗਹਿਰੀ ਛਾਪ ਛੱਡ ਸਕਦੀ ਹੈ। ਫਿਲਮ ਦੀ 8 ਦਿਨ ਦੀ ਸ਼ੂਟਿੰਗ ਹੋ ਚੁੱਕੀ ਸੀ। ਅੱਜ ਵੀ ਜਦੋਂ ਮੈਂ ਐਸ਼ਵਰਿਆ ਨੂੰ ਦੇਖਦਾ ਹਾਂ ਮੈਨੂੰ ਬੇਹੱਦ ਦੁੱਖ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਮੇਰੀ ਐਸੋਸੀਏਟ ਦੀ ਜਗ੍ਹਾ ਐਸ਼ਵਰਿਆ ਡਿੱਗ ਜਾਂਦੀ ਤਾਂ ਮੈਂ ਜ਼ਿੰਦਗੀ ਭਰ ਖੁਦ ਨੂੰ ਮਾਫ ਨਾ ਪਾਉਂਦਾ।'' ਦੱਸ ਦੇਈਏ ਕਿ ਇਸ ਫਿਲਮ 'ਚ ਅਦਾਕਾਰਾ ਨੂੰ ਸਮੋਕ ਕਰਦੇ ਵੀ ਦਿਖਾਉਣਾ ਸੀ ਪਰ ਗਰਭਵਤੀ ਮਹਿਲਾ ਲਈ ਸਮੋਕਿੰਗ ਠੀਕ ਨਹੀਂ ਹੈ। ਅਜਿਹੇ 'ਚ ਹੋ ਸਕਦਾ ਸੀ ਕਿ ਐਸ਼ਵਰਿਆ ਬੰਦ ਕਮਰੇ 'ਚ ਸਮੋਕ ਕਰਨ ਤੋਂ ਇਨਕਾਰ ਕਰ ਦਿੰਦੀ। ਐਸ਼ਵਰਿਆ ਦੀ ਪ੍ਰੈਗਨੈਂਸੀ ਦੀ ਖਬਰ ਮਧੁਰ ਨੂੰ ਇਕ ਨਿਊਜ਼ ਚੈਨਲ ਤੋਂ ਮਿਲੀ ਸੀ। ਉਦੋਂ ਉਸ ਚੋਥਾ ਮਹੀਨਾ ਲੱਗਾ ਸੀ।
Punjabi Bollywood Tadka


Tags: Aishwarya Rai BachchanHeroineMadhur Bhandarkar Kandukondain KandukondainChokher Bali. Ae Dil Hai MushkilAbhishek Bachchan

Edited By

Sunita

Sunita is News Editor at Jagbani.