FacebookTwitterg+Mail

ਇੰਟਰਨੈੱਟ 'ਤੇ ਛਾਇਆ ਐਸ਼ਵਿਰਆ ਦਾ ਕਾਤਿਲਾਨਾ ਅੰਦਾਜ਼, ਸਾਹਮਣੇ ਆਈਆਂ ਤਸਵੀਰਾਂ

aishwarya rai bachchan
02 August, 2018 02:10:46 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਹਮੇਸ਼ਾ ਆਪਣੀ ਖੂਬਸੂਰਤੀ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਐਸ਼ਵਰਿਆ ਨੇ ਇਕ 'ਬ੍ਰਾਈਡਲ ਟੂਡੇ ਮੈਗਜ਼ੀਨ' ਦੇ ਕਵਰ ਪੇਜ਼ ਲਈ ਹੌਟ ਤੇ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਮੈਗਜ਼ੀਨ ਦੇ ਕਵਰ ਪੇਜ਼ 'ਤੇ ਐਸ਼ਵਰਿਆ ਕਲਰਫੁੱਲ ਡਰੈੱਸ 'ਚ ਨਜ਼ਰ ਆ ਰਹੀ ਹੈ। ਐਸ਼ਵਰਿਆ ਇਸ ਡਰੈੱਸ 'ਚ ਕਾਫੀ ਖੂਬਸੂਰਤ ਤੇ ਹੌਟ ਨਜ਼ਰ ਆ ਰਹੀ ਹੈ। ਐਸ਼ਵਰਿਆ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka
ਐਸ਼ਵਰਿਆ ਨੇ ਇਸ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਐਸ਼ਵਰਿਆ 'ਫੰਨੇ ਖਾਨ' 'ਚ ਨਜ਼ਰ ਆਉਣ ਵਾਲੀ ਹੈ। ਮਿਊਜ਼ੀਕਲ ਕਾਮੇਡੀ 'ਫੰਨੇ ਖਾਂ' ਇਕ ਪਿਤਾ ਦੀ ਕਹਾਣੀ ਹੈ, ਜੋ ਆਪਣੀ ਸਿੰਗਰ ਬੇਟੀ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਅਤੁਲ ਮਾਂਜੇਰਕਰ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਰਾਹੀਂ ਕਾਫੀ ਸਮੇਂ ਬਾਅਦ ਐਸ਼ਵਰਿਆ ਅਤੇ ਅਨਿਲ ਦੀ ਜੋੜੀ ਪਰਦੇ 'ਤੇ ਦੇਖਣ ਨੂੰ ਮਿਲੇਗੀ। ਇਸ ਫਿਲਮ 'ਚ ਐਸ਼ਵਰਿਆ-ਅਨਿਲ ਤੋਂ ਇਲਾਵਾ ਰਾਜਕੁਮਾਰ ਰਾਓ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਤੈਅ ਰਿਲੀਜ਼ ਡੇਟ 'ਤੇ 3 ਅਗਸਤ ਨੂੰ ਰਿਲੀਜ਼ ਹੋਵੇਗੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Aishwarya Rai BachchanBrides TodayPhotoshootAnil KapoorRajkummar RaoInstagram

Edited By

Sunita

Sunita is News Editor at Jagbani.