FacebookTwitterg+Mail

ਭਾਰਤੀ ਫਿਲਮ ਇੰਡਸਟਰੀ ਤੋਂ ਮੇਰਿਲ ਸਟ੍ਰੀਪ ਐਵਾਰਡ ਲਈ ਚੁਣਿਆ ਗਿਆ ਐਸ਼ਵਰਿਆ ਨੂੰ

aishwarya rai bachchan
07 September, 2018 09:05:27 AM

ਮੁੰਬਈ(ਬਿਊਰੋ)— ਫਿਲਮਾਂ ਤੇ ਟੀ. ਵੀ. ਦੀਆਂ ਬਿਹਤਰੀਨ ਫੀਮੇਲ ਅਦਾਕਾਰਾਂ ਨੂੰ ਸਨਮਾਨਤ ਕਰਨ ਲਈ ਵੂਮੈਨ ਇਨ ਫਿਲਮ ਐਂਡ ਟੈਲੀਵਿਜ਼ਨ 'ਮੇਰਿਲ ਸਟ੍ਰੀਪ ਇੰਡੀਆ ਐਵਾਰਡ' ਸਥਾਪਤ ਕੀਤਾ ਗਿਆ ਹੈ। 8 ਸਤੰਬਰ ਨੂੰ ਵਾਸ਼ਿੰਗਟਨ ਡੀ. ਸੀ. ਦੇ ਹਯਾਤ ਰੀਜੈਂਸੀ ਵਿਚ ਹੋਣ ਵਾਲੇ ਇਕ ਪ੍ਰੋਗਰਾਮ ਵਿਚ ਇਨ੍ਹਾਂ ਐਵਾਰਡਾਂ ਦੇ ਅਧੀਨ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਫੀਮੇਲ ਬੈਸਟ ਅਦਾਕਾਰਾਂ ਨੂੰ ਚੁਣਿਆ ਜਾਵੇਗਾ।

Punjabi Bollywood Tadka

ਪਹਿਲੀ ਵਾਰ ਐਸ਼ਵਰਿਆ ਰਾਏ ਬੱਚਨ ਨੂੰ ਭਾਰਤੀ ਫਿਲਮ ਇੰਡਸਟਰੀ ਤੋਂ ਇਸ ਮੇਰਿਲ ਸਟ੍ਰੀਪ ਐਵਾਰਡ ਲਈ ਚੁਣਿਆ ਗਿਆ ਹੈ। ਐਸ਼ਵਰਿਆ ਰਾਏ ਤੋਂ ਇਲਾਵਾ ਫਿਲਮ ਮੇਕਰ ਜੋਯਾ ਅਖਤਰ ਤੇ 'ਧੜਕ' ਮੂਵੀ ਤੋਂ ਬਾਲੀਵੁੱਡ ਵਿਚ ਡੈਬਿਊ ਕਰ ਚੁੱਕੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੂੰ ਵੀ ਇਸ ਸਮਾਰੋਹ ਦੌਰਾਨ ਸਨਮਾਂਨਿਤ ਕੀਤਾ ਜਾਵੇਗਾ।

Punjabi Bollywood Tadka

ਇਹ ਐਵਾਰਡ ਸੈਰੇਮਨੀ 7 ਤੋਂ 9 ਸਤੰਬਰ ਤਕ ਚੱਲਣ ਵਾਲੇ ਸਾਊਥ ਏਸ਼ੀਅਨ ਫਿਲਮ ਫੈਸਟੀਵਲ ਨਾਲ ਹੋਵੇਗੀ।

 


Tags: Aishwarya Rai BachchanMeryl Streep India AwardsZoya AkhtarWrinkle South Asian Film Festival

Edited By

Sunita

Sunita is News Editor at Jagbani.