FacebookTwitterg+Mail

ਰਾਸ਼ਟਰੀ ਗੀਤ ਸੁਣ ਜਦੋਂ ਐਸ਼ਵਰਿਆ ਦੀਆਂ ਅੱਖਾਂ 'ਚੋਂ ਨਿਕਲੇ ਹੰਝੂ, ਵੀਡੀਓ ਵਾਇਰਲ

aishwarya rai bachchan
09 September, 2018 01:59:27 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਇਕ ਪ੍ਰੋਗਰਾਮ 'ਚ ਵੱਜ ਰਹੇ ਰਾਸ਼ਟਰਗੀਤ ਦੀ ਧੁਨ ਨੂੰ ਸੁਣ ਕੇ ਆਪਣੇ ਹੰਝੂ ਸਾਫ ਕਰਦੀ ਨਜ਼ਰ ਆ ਰਹੀ ਹੈ।

Image result for aishwarya rai

ਐਸ਼ਵਰਿਆ ਆਈ. ਐਮ. ਜੀ. ਡਬਲਯੂ. ਐਗਜੀਬਿਸ਼ਨ. 'ਚ ਸ਼ਿਰਕਤ ਕਰਨ ਪਹੁੰਚੀ ਸੀ, ਜਿੱਥੇ ਸ਼ਬਾਨਾ ਆਜਮੀ ਅਤੇ ਸੋਨੂ ਨਿਗਮ ਸਮੇਤ ਕਈ ਹੋਰ ਬਾਲੀਵੁੱਡ ਹਸਤੀਆਂ ਵੀ ਸ਼ਾਮਲ ਹੋਈ ਸਨ।

Image result for aishwarya rai

ਇੰਸਟਾਗ੍ਰਾਮ 'ਤੇ ਬਾਲੀਵੁੱਡ ਫੈਨ ਅਕਾਊਂਟ ਤੋਂ ਜਾਰੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਐਸ਼ਵਰਿਆ ਰਾਏ ਰਾਸ਼ਟਰਗੀਤ ਦੇ ਸਨਮਾਨ 'ਚ ਆਪਣੀ ਥਾਂ 'ਤੇ ਖੜ੍ਹੀ ਹੁੰਦੀ ਹੈ ਅਤੇ ਇਸ ਦੌਰਾਨ ਰਾਸ਼ਟਰਪ੍ਰੇਮ ਦੀ ਧੁਨ ਸੁਣ ਕੇ ਉਸ ਦੀਆਂ ਅੱਖਾਂ ਭਰ ਜਾਂਦੀਆਂ ਹਨ।

Image result for aishwarya rai

ਉੱਥੇ ਜਦੋਂ ਖੜ੍ਹੀ ਮਹਿਲਾਵਾਂ ਨੂੰ ਗਰੁੱਪ ਫੋਟੋ ਕਲਿੱਕ ਕਰਵਾਉਣ ਲਈ ਕਿਹਾ ਜਾਂਦਾ ਹੈ ਤਾਂ ਐਸ਼ਵਰਿਆ ਆਪਣੀ ਅੱਖਾਂ ਤੋਂ ਹੱਝੂ ਸਾਫ ਕਰ ਰਹੀ ਹੁੰਦੀ ਹੈ। ਐਸ਼ਵਰਿਆ ਪਹਿਲੀ ਅਦਾਕਾਰਾ ਹੈ, ਜਿਸ ਨੂੰ ਸਾਲ 2017 'ਚ ਇੰਡੀਅਨ ਫਿਲਮ ਫੈਸਟਿਵਲ ਮੈਲਬਰਨ 'ਚ ਭਾਰਤ ਦਾ ਝੰਡਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਸੀ। ਇਸ ਦੌਰਾਨ ਉਸ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਭਾਰਤ ਦੇ ਆਜ਼ਾਦੀ ਮੌਕੇ ਦੀ ਵਧਾਈਆਂ ਦਿੱਤੀਆਂ ਸਨ।

 

ਦੱਸ ਦੇਈਏ ਕਿ ਆਸਟਰੇਲੀਆ ਦੇ ਮੇਲਬਰਨ ਸ਼ਹਿਰ 'ਚ ਹਰ ਸਾਲ ਇਹ ਫੈਸਟੀਵਲ ਆਯੋਜਿਤ ਕੀਤਾ ਜਾਂਦਾ ਹੈ। ਹਾਲ ਹੀ 'ਚ ਐਸ਼ਵਰਿਆ ਰਾਏ ਬੱਚਨ ਦੀ ਮੈਰਿਲ ਸਟ੍ਰੀਪ ਐਵਾਰਡ ਲਈ ਚੁਣਿਆ ਗਿਆ ਹੈ। ਇਹ ਐਵਾਰਡ ਫਿਲਮਾਂ ਅਤੇ ਟੈਲੀਵਿਜਨ ਇੰਡਸਟਰੀ ਦੀ ਬੈਸਟ ਅਦਾਕਾਰਾਂ ਨੂੰ ਦਿੱਤਾ ਜਾਂਦਾ ਹੈ। 

Image result for aishwarya rai


Tags: Aishwarya Rai BachchanEmotional DuringListningNational AnthemPublic ProgramInstagramBollywood Celebrity

Edited By

Sunita

Sunita is News Editor at Jagbani.