FacebookTwitterg+Mail

ਭਾਬੀ ਕਾਰਨ ਖੁੱਲ੍ਹ ਗਿਆ ਐਸ਼ਵਰਿਆ ਦਾ ਇਹ ਰਾਜ਼

aishwarya rai bachchan
28 November, 2018 09:41:47 AM

ਨਵੀਂ ਦਿੱਲੀ(ਬਿਊਰੋ)— ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਦੇਸ਼-ਵਿਦੇਸ਼ 'ਚ ਆਪਣੀ ਖੂਬਸੂਰਤੀ ਕਾਰਨ ਹਮੇਸ਼ਾ  ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਉਸ ਦੀ ਫੈਨ ਫਾਲੋਇੰਗ 'ਚ ਦੁਨੀਆ ਭਰ ਦੇ ਲੋਕ ਸ਼ਾਮਲ ਹਨ। ਇੰਨੇ ਸਟਾਰਡਮ ਦੇ ਬਾਵਜੂਦ ਉਹ ਸਹੁਰੇ ਤੇ ਪੇਕੇ ਘਰ ਚੰਗੀ ਘਰੇਲੂ ਸੁਆਣੀ ਵਾਂਗ ਕਬੀਲਦਾਰੀਆਂ ਸੰਭਾਲਦੀ ਹੈ।

ਉਸ ਨੂੰ ਅਕਸਰ ਹੀ ਪੂਰੇ ਪਰਿਵਾਰ ਨਾਲ ਸਮਾਂ ਬਤੀਤ ਕਰਦੇ ਦੇਖਿਆ ਜਾਂਦਾ ਹੈ। ਹਾਲ ਹੀ 'ਚ ਐਸ਼ਵਰਿਆ ਦੇ ਭਰਾ ਆਦਿੱਤਿਆ ਰਾਏ ਦੀ ਪਤਨੀ ਸ਼੍ਰੀਮਾ ਰਾਏ ਨੇ ਇੰਸਟਾਗ੍ਰਾਮ 'ਤੇ ਆਪਣੀ ਨਨਾਣ ਦੇ 'ਨਿਕ ਨੇਮ' ਦਾ ਖੁਲਾਸਾ ਕੀਤਾ ਹੈ।

Punjabi Bollywood Tadka

ਸੋਸ਼ਸ ਮੀਡੀਆ 'ਤੇ ਐਸ਼ਵਰਿਆ ਦੀ ਭਾਬੀ ਸ਼੍ਰੀਮਾ ਨੂੰ ਕਿਸੇ ਨੇ ਪੁੱਛਿਆ ਕਿ ਉਹ ਆਪਣੇ ਬੱਚਿਆਂ ਨੂੰ ਕਿਵੇਂ ਦੱਸਦੀ ਹੈ ਕਿ ਉਨ੍ਹਾਂ ਦੀ ਭੂਆ ਕਿੰਨੀ ਮਕਬੂਲ/ਪ੍ਰਸਿੱਧ ਹੈ। ਇਸ ਗੱਲ ਦਾ ਜਵਾਬ ਦਿੰਦਿਆਂ ਉਸ ਨੇ ਲਿਖਿਆ ਕਿ, ''ਸਾਡੇ ਘਰ 'ਚ ਕਦੇ ਇਸ ਬਾਰੇ ਚਰਚਾ ਨਹੀਂ ਹੁੰਦੀ। ਐਸ਼ਵਰਿਆ ਨੂੰ ਬੱਚੇ ਘਰ 'ਚ 'ਗੁੱਲੂ ਭੂਆ' ਆਖ ਕੇ ਬੁਲਾਉਂਦੇ ਹਨ।''

Punjabi Bollywood Tadka
ਦੱਸਿਆ ਜਾਂਦਾ ਹੈ ਕਿ ਐਸ਼ਵਰਿਆ ਦਾ ਆਪਣੀ ਮਾਂ, ਭਰਾ ਤੇ ਭਰਜਾਈ ਨਾਲ-ਨਾਲ ਘਰ ਦੇ ਬੱਚਿਆਂ ਨਾਲ ਖਾਸ ਲਗਾਅ ਹੈ। ਉਹ ਅਕਸਰ ਹੀ ਭਰਾ ਦੇ ਬੱਚਿਆਂ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ।

Punjabi Bollywood Tadka

ਇਸ ਦੇ ਨਾਲ ਹੀ ਐਸ਼ਵਰਿਆ ਰਾਏ ਬੱਚਨ ਦੀ ਨਨਾਣ ਸ਼ਵੇਤਾ ਬੱਚਨ ਦੇ ਬੱਚੇ ਵੀ ਐਸ਼ਵਰਿਆ ਦੇ ਕਾਫੀ ਕਰੀਬ ਹਨ। ਕੁਝ ਦਿਨ ਪਹਿਲਾਂ ਹੀ ਐਸ਼ਵਰਿਆ ਦੀ ਧੀ ਆਰਾਧਿਆ ਦੇ ਜਨਮਦਿਨ ਮੌਕੇ ਬੱਚਨ ਪਰਿਵਾਰ ਨੇ ਪਾਰਟੀ ਰੱਖੀ ਸੀ, ਜਿਸ 'ਚ ਕਈ ਬਾਲੀਵੁੱਡ ਸਿਤਾਰਿਆਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਵੀ ਐਸ਼ਵਰਿਆ ਨੇ ਸਾਰੇ ਬੱਚਿਆਂ ਨਾਲ ਖੂਬ ਮਸਤੀ ਕੀਤੀ ਸੀ।

Punjabi Bollywood Tadka


Tags: Aishwarya Rai Bachchan Nickname Adorable Gulu Shrima Aditya

Edited By

Sunita

Sunita is News Editor at Jagbani.