FacebookTwitterg+Mail

ਧੀ ਆਰਾਧਿਆ ਨਾਲ ਸਵੀਮਿੰਗ ਪੂਲ 'ਚ ਦਿਸੀ ਐਸ਼ਵਰਿਆ ਰਾਏ ਬੱਚਨ, ਤਸਵੀਰ ਵਾਇਰਲ

aishwarya rai bachchan and aaradhya inside a pool in maldives
22 April, 2019 01:25:00 PM

ਮੁੰਬਈ (ਬਿਊਰੋ) — ਬੀਤੇ ਕੁਝ ਦਿਨ ਪਹਿਲਾਂ ਅਭਿਸ਼ੇਕ ਬੱਚਨ ਇਕ ਸ਼ਾਰਟ ਵੈਕਸ਼ਨ ਲਈ ਮਾਲਦੀਵ ਪਹੁੰਚੇ ਸਨ। ਉਨ੍ਹਾਂ ਨੇ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਐਸ਼ਵਰਿਆ ਰਾਏ ਬੱਚਨ  ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਐਸ਼ਵਰਿਆ ਦੀ ਇਸ ਤਸਵੀਰ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਭਿਸ਼ੇਕ ਬੱਚਨ ਨੇ ਲਿਖਿਆ, ''Happiness <3 my girls।''

Punjabi Bollywood Tadka

ਇਸ ਤਸਵੀਰ ਨੂੰ ਹੁਣ ਤੱਕ 2 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਅਭਿਸ਼ੇਕ ਖੂਬਸੂਰਤ ਮਾਲਦੀਵ ਦੀਆਂ ਤਸਵੀਰਾਂ ਲਗਾਤਾਰ ਸ਼ੇਅਰ ਕਰ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਐਸ਼ਵਰਿਆ ਤੇ ਅਭਿਸ਼ੇਕ ਬੱਚਨ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਬੱਚਨ ਨਾਲ ਸਵੀਮਿੰਗ ਪੂਲ 'ਚ ਬੈਠੀ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ 20 ਅਪ੍ਰੈਲ ਨੂੰ ਅਭਿਸ਼ੇਕ ਤੇ ਐਸ਼ਵਰਿਆ ਰਾਏ ਬੱਚਨ ਨੇ ਆਪਣੇ ਵਿਆਹ ਦੀ 12ਵੀਂ ਵਰ੍ਹੇਗੰਢ ਸੈਲੀਬ੍ਰੇਟ ਕੀਤੀ ਸੀ। ਇਸ ਸੈਲੀਬ੍ਰੇਸ਼ਨ ਲਈ ਇਹ ਫੈਮਿਲੀ ਸ਼ਾਰਟ ਵੈਕਸ਼ਨ ਲਈ ਮਾਲਦੀਵ ਪਹੁੰਚੀ ਸੀ। ਅਭਿਸ਼ੇਕ ਬੱਚਨ ਬੇਟੀ ਆਰਾਧਿਆ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਮਾਮਲੇ 'ਚ ਕਾਫੀ ਐਕਟਿਵ ਹੈ। ਉਹ ਅਕਸਰ ਹੀ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ 'ਚ ਐਸ਼ਵਰਿਆ ਰਾਏ ਬੱਚਨ ਧੀ ਆਰਾਧਿਆ ਨਾਲ ਨਜ਼ਰ ਆਉਂਦੀ ਹੈ। 

Punjabi Bollywood Tadka


Tags: Aishwarya Rai BachchanAaradhya BachchanPool PicturesMaldivesAbhishek BachchanBollywood Celebrity

Edited By

Sunita

Sunita is News Editor at Jagbani.