FacebookTwitterg+Mail

ਐਸ਼ਵਰਿਆ ਦੇ ਰੇਖਾ ਦੀ ਇਹ ਵੀਡੀਓ ਬਣੀ ਚਰਚਾ ਦਾ ਵਿਸ਼ਾ

aishwarya rai bachchan and rekha
17 January, 2019 09:47:32 AM

ਮੁੰਬਈ (ਬਿਊਰੋ) — ਸੋਸ਼ਲ ਮੀਡੀਆ 'ਤੇ ਐਸ਼ਵਰਿਆ ਰਾਏ ਬੱਚਨ ਤੇ ਰੇਖਾ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਐਸ਼ਵਰਿਆ ਰਾਏ ਬੱਚਨ ਤੇ ਰੇਖਾ ਦੀ ਸਪੈਸ਼ਲ ਬਾਂਡਿੰਗ ਨਜ਼ਰ ਆ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਇਹ ਵੀਡੀਓ ਕੈਫੀ ਆਜ਼ਮੀ ਦੇ ਜਨਮਦਿਨ 'ਤੇ ਕਰਵਾਏ ਗਏ ਸਮਾਗਮ ਦੌਰਾਨ ਦੀ ਹੈ। ਇਸ ਵੀਡੀਓ 'ਚ ਰੇਖਾ ਤੇ ਐਸ਼ਵਰਿਆ ਇਕੱਠੀਆਂ ਪੌੜੀਆਂ ਤੋਂ ਉੱਤਰਦੀਆਂ ਨਜ਼ਰ ਆ ਰਹੀਆਂ ਹਨ। ਇਸ ਮੌਕੇ ਦੋਵਾਂ ਨੂੰ ਜਦੋਂ ਮੀਡੀਆ ਨੇ ਪੋਜ਼ ਦੇਣ ਲਈ ਕਿਹਾ ਤਾਂ ਰੇਖਾ ਨੇ ਐਸ਼ਵਰਿਆ ਨੂੰ ਗਲ ਲਾ ਲਿਆ। ਇਸ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਰੇਖਾ ਨੂੰ ਗੱਡੀ ਤੱਕ ਛੱਡਣ ਦੀ ਗੱਲ ਕਰਦੀ ਹੈ। ਇਸ ਦੌਰਾਨ ਦੋਵੇਂ ਭਾਵੁਕ ਹੋ ਜਾਂਦੀਆਂ ਹਨ ਅਤੇ ਰੇਖਾ ਐਸ਼ਵਰਿਆ ਨੂੰ ਗਲ ਨਾਲ ਲਾ ਲੈਂਦੀ ਹੈ। ਇਹ ਵੀਡੀਓ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਦੋਵਾਂ ਦੇ ਫੈਨਜ਼ ਇਸ ਵੀਡਿਓ ਨੂੰ ਲਾਈਕ ਅਤੇ ਕੁਮੈਂਟ ਕਰ ਰਹੇ ਹਨ।

 
 
 
 
 
 
 
 
 
 
 
 
 
 

#Rekha with #aishwaryaraibachchan

A post shared by Viral Bhayani (@viralbhayani) on Jan 14, 2019 at 10:16am PST


ਦੱਸ ਦਈਏ ਕਿ ਫਿਲਮ ਇੰਡਸਟਰੀ 'ਚ ਜਦੋਂ ਐਸ਼ਵਰਿਆ ਨੇ 20 ਸਾਲ ਪੂਰੇ ਕੀਤੇ ਸੀ ਤਾਂ ਰੇਖਾ ਨੇ ਉਸ ਨੂੰ ਇਕ ਓਪਨ ਲੈਟਰ ਲਿਖਿਆ ਸੀ ਜੋ ਕਾਫੀ ਭਾਵੁਕ ਸੀ। ਇਸ ਦੀ ਸ਼ੁਰੂਆਤ 'ਚ ਰੇਖਾ ਨੇ 'ਮੇਰੀ ਐਸ਼' ਤੇ ਆਖਿਰ 'ਚ 'ਰੇਖਾ ਮਾਂ' ਲਿਖਿਆ ਸੀ। ਇਸ ਲੈਟਰ 'ਚ ਰੇਖਾ ਨੇ ਐਸ਼ਵਰਿਆ ਦੀਆਂ ਖੂਬ ਤਾਰੀਫਾਂ ਕੀਤੀਆਂ ਸਨ।

 

 
 
 
 
 
 
 
 
 
 
 
 
 
 

Gorgeous beauty 💋💖 #aishwaryaraibachchan #aishwaryarai @aishwaryaraibachchan_arb

A post shared by Aishwarya Rai Bachchan (@aishwaryamylife) on Jan 14, 2019 at 9:42am PST


Tags: Raag Shayari Premiere Aishwarya Rai Bachchan Kaifi Azmi Rekha Bollywood Celebrity

Edited By

Sunita

Sunita is News Editor at Jagbani.