ਮੁੰਬਈ— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੇ ਪਿਤਾ ਕ੍ਰਿਸ਼ਣਰਾਜ ਰਾਏ ਦਾ ਬੀਤੇ ਸ਼ਨੀਵਾਰ ਦੇਹਾਂਤ ਹੋ ਗਿਆ। ਕ੍ਰਿਸ਼ਣਰਾਜ ਦਾ ਅੰਤਿਮ ਸੰਸਕਾਰ ਵਿਲੇ ਪਾਰਲ ਸੰਸਥਾਨ ਸ਼ਮਸ਼ਾਨ ਭੂਮੀ 'ਚ ਕੀਤਾ ਗਿਆ। ਐਸ਼ਵਰਿਆ ਦੇ ਸੋਹਰੇ ਘਰ 'ਚੋਂ ਬੱਚਨ ਪਰਿਵਾਰ ਤੋਂ ਇਲਾਵਾ ਸ਼ਾਹਰੁਖ ਖਾਨ, ਰਣਬੀਰ ਕਪੂਰ, ਰਣਧੀਰ ਕਪੂਰ, ਫਰਹਾਨ ਅਖਤਰ ਸਮੇਤ ਕਈ ਹੋ ਬਾਲੀਵੁੱਡ ਹਸਤੀਆਂ ਅੰਤਿਮ ਸੰਸਕਾਰ 'ਤੇ ਪਹੁੰਚੀਆਂ। ਕ੍ਰਿਸ਼ਣਰਾਜ ਦਾ ਦੇਹਾਂਤ ਦੁਪਿਹਰ ਨੂੰ ਹੋਇਆ ਸੀ। ਪਿਛਲੇ ਇੱਕ ਹਫਤੇ ਤੋਂ ਉਹ ਲੀਲਾਵਤੀ ਹਸਪਤਾਲ 'ਚ ਭਰਤੀ ਸਨ। ਸੂਤਰਾਂ ਮੁਤਾਬਕ ਪਹਿਲਾਂ ਉਨ੍ਹਾਂ ਨੂੰ ਆਈ. ਸੀ. ਯੂ. 'ਚ ਸ਼ਿਫਟ ਕੀਤਾ ਗਿਆ ਸੀ ਪਰ ਸਿਹਤ ਹੋਰ ਵੀ ਜ਼ਿਆਦਾ ਖਰਾਬ ਹੋਣ ਕਰਕੇ ਵੇਂਟੀਲੇਟਰ 'ਤੇ ਰੱਖਿਆ ਗਿਆ। ਕ੍ਰਿਸ਼ਣਰਾਜ ਪਹਿਲਾਂ ਕੈਂਸਰ ਦੀ ਬਿਮਾਰੀ ਦੀ ਪੀੜੀਤ ਰਹਿ ਚੁੱਕੇ ਹਨ ਅਤੇ ਮੁੜ ਉਹੀ ਲੱਸ਼ਣ ਆਉਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।