FacebookTwitterg+Mail

ਕਾਨਸ 'ਚ ਐਸ਼ਵਰਿਆ ਦੀ ਧਮਾਕੇਦਾਰ ਐਂਟਰੀ ਨੇ ਬਣਾਇਆ ਸਭ ਨੂੰ ਦੀਵਾਨਾ

aishwarya rai bachchan stuns in a golden gown at cannes 2019 red carpet
20 May, 2019 10:39:41 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ 'ਕਾਨਸ ਫਿਲਮ ਫੈਸਟੀਵਲ' 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਫੀ ਡਿਫਰੈਂਟ ਲੁੱਕ 'ਚ ਨਜ਼ਰ ਆਈ। ਉਨ੍ਹਾਂ ਨੇ ਸ਼ਿਮਰ ਕਲਰ ਦਾ ਡੀਪ ਨੈੱਕ ਗਾਊਨ ਪਾਇਆ ਹੋਇਆ ਸੀ, ਜਿਸ 'ਚ ਇਕ ਫੁੱਲ ਸਲੀਵ ਹਾਈਲਾਈਟ ਦੇ ਤੌਰ 'ਤੇ ਦਿੱਤੀ ਗਈ ਹੈ।
Punjabi Bollywood Tadka
ਐਸ਼ਵਰਿਆ ਰਾਏ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਐਸ਼ਵਰਿਆ ਦੇ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਡਿਜ਼ਾਈਨਰ ਨੇ ਉਨ੍ਹਾਂ ਦੀ ਡਰੈੱਸ ਨੂੰ ਕੁਝ ਹੱਦ ਤੱਕ ਗੋਲਡਨ ਫਿਸ਼ ਵਾਲਾ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ। ਐਸ਼ਵਰਿਆ ਨਾਲ ਉਨ੍ਹਾਂ ਦੀ ਧੀ ਆਰਾਧਿਆ ਵੀ ਇਸ ਇਵੈਂਟ 'ਚ ਪਹੁੰਚੀ ਸੀ। 
Punjabi Bollywood Tadka
ਪਿਛਲੇ ਕੁਝ ਸਾਲ ਤੋਂ ਐਸ਼ਵਰਿਆ ਹਰ ਇਵੈਂਟ 'ਚ ਆਰਾਧਿਆ ਬੱਚਨ ਨਾਲ ਹੀ ਪੁੱਜਦੀ ਹੈ। ਗੱਲ ਕਰੀਏ ਆਰਾਧਿਆ ਦੇ ਗੈੱਟਅੱਪ ਦੀ ਤਾਂ ਇਹ ਵੀ ਕਾਫੀ ਵੱਖਰਾ ਸੀ। ਆਰਾਧਿਆ ਨੇ ਕਰੀਮ ਕਲਰ ਦੀ ਫਰਾਕ ਪਹਿਨੀ ਹੋਈ ਸੀ, ਜਿਸ 'ਚ ਲੈਫਟ ਸ਼ੋਲਡਰ ਕੋਲ ਖੂਬਸੂਰਤ ਫਲਾਵਰ ਬਣਾ ਕੇ ਇਸ ਨੂੰ ਹਾਈਲਾਈਟ ਕੀਤਾ ਗਿਆ ਸੀ।
Punjabi Bollywood Tadka
ਮਾਂ-ਧੀ ਦਾ ਇਹ ਲੁੱਕ ਕਾਫੀ ਵਧੀਆ ਲੱਗ ਰਿਹਾ ਸੀ। ਸੋਸ਼ਲ ਮੀਡੀਆ 'ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 

 
 
 
 
 
 
 
 
 
 
 
 
 
 

OMGGGG I CAN’T BREATH UGH SHE LOOKS SO FUCKING GOOD I’M CRYING😭😍✨!!

A post shared by @ aishwaryarai.news on May 19, 2019 at 9:08am PDT


Tags: Aishwarya Rai BachchanAaradhya BachchanRed carpetCannes Film FestivalBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.