FacebookTwitterg+Mail

ਕੀ ਸੱਚ-ਮੁਚ ਪ੍ਰੈਗਨੇਂਟ ਹੈ ਐਸ਼ਵਰਿਆ, ਤਸਵੀਰਾਂ ਨੇ ਛੇੜੀ ਇੰਟਰਨੈੱਟ 'ਤੇ ਨਵੀ ਚਰਚਾ

aishwarya rai looks pregnant
13 November, 2019 02:04:31 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਨੂੰਹ ਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਉਂਝ ਤਾਂ ਐਸ਼ਵਰਿਆ ਦੀ ਇਹ ਤਸਵੀਰ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ ਪਰ ਇਸ ਤਸਵੀਰ 'ਚ ਐਸ਼ਵਰਿਆ ਦੇ ਡਰੈੱਸਿੰਗ ਸਟਾਈਲ ਦੇ ਚੱਲਦਿਆਂ ਸੋਸ਼ਲ ਮੀਡੀਆ 'ਤੇ ਕਈ ਲੋਕ ਇਕ ਸਵਾਲ ਪੁੱਛ ਰਹੇ ਹਨ। ਇਸ ਵਾਇਰਲ ਹੋਈ ਤਸਵੀਰ 'ਚ ਐਸ਼ਵਰਿਆ ਰੈੱਡ ਕਲਰ ਦੇ ਖੂਬਸੂਰਤ ਸੂਟ 'ਚ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਐਸ਼ਵਰਿਆ ਦੇ ਪ੍ਰੈਗਨੇਂਟ ਹੋਣ ਦੀਆਂ ਖਬਰਾਂ ਮੁੜ ਤੋਂ ਸੋਸ਼ਲ ਮੀਡੀਆ 'ਤੇ ਉੱਠ ਰਹੀਆਂ ਹਨ।

ਦਰਅਸਲ, ਹਾਲ ਹੀ 'ਚ ਐਸ਼ਵਰਿਆ ਤੇ ਅਭਿਸ਼ੇਕ ਮੁਕੇਸ਼ ਅੰਬਾਨੀ ਦੀ ਭੈਣ ਨੀਨਾ ਕੋਠਾਰੀ ਦੀ ਧੀ ਨੈਨਤਾਰਾ ਦੀ ਪ੍ਰੀ-ਵੈਡਿੰਗ ਪਾਰਟੀ 'ਚ ਨਜ਼ਰ ਆਏ। ਇਸ ਪਾਰਟੀ 'ਚ ਅਭਿਸ਼ੇਕ ਬਲੈਕ ਸੂਟ 'ਚ ਨਜ਼ਰ ਆਏ ਤਾਂ ਉਥੇ ਹੀ ਐਸ਼ਵਰਿਆ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਦੇ ਰੈੱਡ ਤੇ ਗੋਲਡਨ ਗੋਟੇ ਵਾਲੇ ਡਿਜ਼ਾਈਨਰ ਸੂਟ 'ਚ ਨਜ਼ਰ ਆਈ। ਇਨ੍ਹਾਂ ਤਸਵੀਰਾਂ 'ਚ ਐਸ਼ਵਰਿਆ ਨੇ ਆਪਣਾ ਦੁਪਟਾ ਆਪਣੇ ਪੇਟ 'ਤੇ ਖਿਲਾਰ ਕੇ ਲਿਆ ਸੀ। ਅਜਿਹੇ 'ਚ ਇੰਟਰਨੈੱਟ 'ਤੇ ਕਈ ਯੂਜ਼ਰਸ ਇਹ ਸਵਾਲ ਉਠਾ ਰਹੇ ਹਨ ਕਿ ਐਸ਼ਵਿਰਆ ਪ੍ਰੈਗਨੇਂਟ ਹੈ?

Aishwarya Rai

ਕਈ ਯੂਜ਼ਰਸ ਦਾ ਕਹਿਣਾ ਹੈ ਕਿ ਐਸ਼ਵਰਿਆ ਆਪਣਾ ਬੇਬੀ ਬੰਪ ਲੁਕਾਉਣ ਦੀ ਕੋਸ਼ਿਸ਼ 'ਚ ਅਜਿਹਾ ਕਰ ਰਹੀ ਹੈ। ਦਰਅਸਲ, ਕੁਝ ਸਮੇਂ ਪਹਿਲਾਂ ਐਸ਼ਵਰਿਆ ਤੇ ਅਭਿਸ਼ੇਕ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਐਸ਼ਵਰਿਆ ਇਕ ਬੀਚ 'ਤੇ ਨਜਰ ਆ ਰਹੀ ਸੀ। ਇਸ ਵੀਡੀਓ ਨਾਲ ਵੀ ਐਸ਼ਵਰਿਆ ਦੇ ਪ੍ਰੈਗਨੇਂਟ ਹੋਣ ਦੀਆਂ ਖੂਬ ਖਬਰਾਂ ਵਾਇਰਲ ਹੋਈਆਂ ਸਨ। ਦੱਸਣਯੋਗ ਹੈ ਕਿ ਐਸ਼ਵਰਿਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਨੇ ਸਾਲ 2007 'ਚ 20 ਅਪ੍ਰੈਲ ਨੂੰ ਵਿਆਹ ਕਰਵਾਇਆ ਸੀ। ਵਿਆਹ ਤੋਂ 12 ਸਾਲ ਬਾਅਦ ਵੀ ਦੋਹਾਂ ਦਾ ਪਿਆਰ ਘੱਟ ਨਹੀਂ ਹੋਇਆ।

Image result for Aishwarya Rai Bachchan


Tags: Aishwarya Rai BachchanPregnantPregnancyFilmIndustryAbhishek BachchanGoaMukesh AmbaniNina KothariNayantaraAntilia

Edited By

Sunita

Sunita is News Editor at Jagbani.