FacebookTwitterg+Mail

25 ਸਾਲ ਪਹਿਲਾਂ ਇਸ ਸਵਾਲ ਦਾ ਜਵਾਬ ਦੇ ਕੇ ਵਿਸ਼ਵ ਸੁੰਦਰੀ ਬਣੀ ਸੀ ਐਸ਼ਵਰਿਆ

aishwarya rai miss world
19 November, 2019 12:37:34 PM

ਮੁੰਬਈ(ਬਿਊਰੋ)- ਐਸ਼ਵਰਿਆ ਰਾਏ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। 19 ਨਵੰਬਰ 1994 ਨੂੰ ਐਸ਼ਵਰਿਆ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਇਹ ਦੂਜੀ ਵਾਰ ਸੀ ਜਦੋਂ ਕੋਈ ਭਾਰਤੀ ਸੁੰਦਰੀ ਮਿਸ ਵਰਲਡ ਬਣੀ ਸੀ। ਉਸ ਸਮੇਂ ਐਸ਼ਵਰਿਆ ਦੀ ਉਮਰ 21 ਸਾਲ ਸੀ । 86 ਦੇਸ਼ਾਂ ਦੀਆਂ ਸੁੰਦਰੀਆਂ ਨੇ ਮਿਸ ਵਰਲਡ ਮੁਕਾਬਲੇ ਵਿਚ ਭਾਗ ਲਿਆ ਸੀ। ਐਸ਼ਵਰਿਆ ਨੇ ਆਪਣੀ ਖੂਬਸੂਰਤੀ ਅਤੇ ਟੈਲੇਂਟ ਦੇ ਦਮ ’ਤੇ ਇਹ ਮੁਕਾਬਲਾ ਜਿੱਤਿਆ ਸੀ। ਇਸ ਮੌਕੇ ’ਤੇ ਅਸੀਂ ਤੁਹਾਨੂੰ ਉਹ ਸਵਾਲ ਦੱਸਦੇ ਹਾਂ, ਜਿਸ ਦਾ ਜਵਾਬ ਦੇ ਕੇ ਐਸ਼ਵਰਿਆ ਵਿਸ਼ਵ ਸੁੰਦਰੀ ਬਣੀ ਸੀ।  ਐਸ਼ਵਰਿਆ ਨੇ ਸਵਾਲ ਪੁੱਛਣ ਲਈ ਜੱਜ ਕੈਥਰਿਨ ਕੈਲੀ ਲੈਂਗ ਨੂੰ ਚੁਣਿਆ ਸੀ। ਸਵਾਲ ਸੀ, ਜੇਕਰ ਤੁਸੀਂ ਅੱਜ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤ ਜਾਂਦੇ ਹੋ ਤਾਂ ਕੀ ਕਰੋਗੇ ਅਤੇ 1994 ਦੀ ਮਿਸ ਵਰਲਡ ਵਿਚ ਕੀ ਖੂਬੀਆਂ ਹੋਣੀਆਂ ਚਾਹੀਦੀਆਂ ਹਨ ?
Punjabi Bollywood Tadka
ਜਵਾਬ ਵਿਚ ਐਸ਼ਵਰਿਆ ਨੇ ਕਿਹਾ ਸੀ, ਅਜੇ ਅਸੀਂ ਜਿੰਨੀਆਂ ਵੀ ਮਿਸ ਵਰਲਡ ਦੇਖੀਆਂ ਹਨ, ਉਨ੍ਹਾਂ ਸਾਰਿਆਂ ਵਿਚ ਦਿਆਲਤਾ ਸੀ। ਉਨ੍ਹਾਂ ਵਿਚ ਸਿਰਫ ਵੱਡੇ ਲੋਕਾਂ ਲਈ ਹੀ ਦਿਆਲਤਾ ਨਹੀਂ ਸੀ ਸਗੋਂ ਉਨ੍ਹਾਂ ਲਈ ਵੀ ਸੀ,  ਜਿਸ ਦੇ ਕੋਲ ਕੁਝ ਨਹੀਂ ਹੈ। ਅਸੀਂ ਅਜਿਹੇ ਲੋਕਾਂ ਨੂੰ ਦੇਖਿਆ ਹੈ, ਜੋ ਇਨਸਾਨ ਦੇ ਬਣਾਏ ਬੈਰੀਅਰ - ਕੌਮੀਅਤ ਅਤੇ ਰੰਗ ਤੋਂ ਅੱਗੇ ਦੇਖ ਸਕਦੇ ਹਨ। ਸਾਨੂੰ ਉਨ੍ਹਾਂ ਨੂੰ ਵੀ ਵਧ ਕੇ ਦੇਖਣ ਦੀ ਜ਼ਰੂਰਤ ਹੈ, ਉਦੋਂ ਇਕ ਅਸਲੀ ਮਿਸ ਵਰਲਡ ਉਭਰੇਗੀ ਅਤੇ ਇਕ ਸੱਚਾ ਇਨਸਾਨ ਵੀ।
Punjabi Bollywood Tadka
ਐਸ਼ਵਰਿਆ ਹੁਣ ਇਕ ਸਫਲ ਬਾਲੀਵੁੱਡ ਅਦਾਕਾਰਾ ਹੈ। ਉਨ੍ਹਾਂ ਨੇ ਸਾਲ 2007 ਵਿਚ ਅਭਿਸ਼ੇਕ ਬੱਚਨ ਨਾਲ ਵਿਆਹ ਕਰਵਾਇਆ ਸੀ। ਹੁਣ ਉਨ੍ਹਾਂ ਦੀ 8 ਸਾਲ ਦੀ ਧੀ ਆਰਾਧਿਆ ਵੀ ਹੈ। ਐਸ਼ਵਰਿਆ ਨੇ 1994 ਵਿਚ ਹੀ ਮਿਸ ਇੰਡੀਆ ਪੇਗਮੇਂਟ ਵਿਚ ਹਿੱਸਾ ਲਿਆ ਸੀ। ਇਸ ਮੁਕਾਬਲੇ ਵਿਚ ਉਨ੍ਹਾਂ ਦੇ ਸਾਹਮਣੇ ਸੁਸ਼ਮਿਤਾ ਸੇਨ ਸੀ।
Punjabi Bollywood Tadka
ਮਿਸ ਇੰਡੀਆ ਮੁਕਾਬਲੇ ਦੇ ਆਖਰੀ ਪੜਾਅ ਤੱਕ ਸੁਸ਼ਮਿਤਾ ਅਤੇ ਐਸ਼ਵਰਿਆ ਵਿਚਕਾਰ ਟਾਈ ਹੋ ਗਿਆ ਸੀ । ਜੱਜ ਨੇ ਦੋਵਾਂ ਨੂੰ ਹੀ 9.33 ਨੰਬਰ ਦਿੱਤੇ ਸਨ। ਇਸ ਤੋਂ ਬਾਅਦ ਇਹ ਤੈਅ ਹੋਇਆ ਕਿ ਦੋਵਾਂ ’ਚੋਂ ਇਕ-ਇਕ ਸਵਾਲ ਪੁੱਛਿਆ ਜਾਵੇਗਾ ਜੋ ਇਸ ਦਾ ਵਧੀਆ ਜਵਾਬ ਦੇਵੇਗਾ, ਉਹ ਮਿਸ ਇੰਡੀਆ ਦਾ ਖਿਤਾਬ ਜਿੱਤ ਜਾਵੇਗਾ। ਇਸ ਦੇ ਨਾਲ ਸੁਸ਼ਮਿਤਾ ਸੇਨ ਜੇਤੂ ਹੋ ਕੇ ਮਿਸ ਯੂਨਿਵਰਸ ਮੁਕਾਬਲੇ ਵਿਚ ਗਈ ਸੀ, ਉਥੇ ਹੀ ਦੂੱਜੇ ਨੰਬਰ ’ਤੇ ਆਉਣ ਦੇ ਚਲਦੇ ਐਸ਼ਵਰਿਆ ਵਿਸ ਵਰਲਡ ਮੁਕਾਬਲੇ ਵਿਚ ਗਈ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Aishwarya RaiMiss World

About The Author

manju bala

manju bala is content editor at Punjab Kesari