ਮੁੰਬਈ (ਬਿਊਰੋ) — ਭਾਰਤ ਨੂੰ ਮਿਸ ਵਰਲਡ ਦਾ ਖਿਤਾਬ ਜਿੱਤਾਉਣ ਵਾਲੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਖੂਬਸੂਰਤੀ ਦਾ ਲੋਹਾ ਹਰ ਕੋਈ ਮੰਨਦਾ ਹੈ। ਪਰਦੇ 'ਤੇ ਉਸ ਦੀਆਂ ਖੂਬਸੂਰਤ ਨੀਲੀਆਂ ਅੱਖਾਂ ਨੇ ਆਪਣਾ ਹੀ ਜਲਵਾ ਬਿਖੇਰਿਆ ਹੈ। ਇਨ੍ਹੀਂ ਦਿਨੀਂ ਐਸ਼ਵਰਿਆ ਰਾਏ ਭਾਵੇਂ ਹੀ ਕਾਫੀ ਗਿਣੇ-ਚੁਨੇ ਕਿਰਦਾਰ ਕਰ ਰਹੀ ਹੈ ਪਰ ਬੱਚਨ ਪਰਿਵਾਰ ਦੀ ਨੂੰਹ ਬਣ ਚੁੱਕੀ ਐਸ਼ਵਰਿਆ ਦੇ ਐਕਟਿੰਗ ਤੇ ਮਾਡਲਿੰਗ, ਦੋਵਾਂ ਦੇ ਹੀ ਦਿਨ ਕਾਫੀ ਸੁਨਿਹਰੇ ਰਹੇ।

ਅਜਿਹੇ 'ਚ ਉਸ ਦੀ ਮਾਡਲਿੰਗ ਦੇ ਦਿਨਾਂ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 15 ਸਾਲ ਪੁਰਾਣੀਆਂ ਤਸਵੀਰਾਂ 'ਚ ਐਸ਼ਵਰਿਆ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਐਸ਼ਵਰਿਆ ਦੀਆਂ ਇਹ ਤਸਵੀਰਾਂ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਐਸ਼ਲੇ ਰੇਬੇਲੋ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਐਸ਼ਵਰਿਆ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੋਟੋਗ੍ਰਾਫਰ ਅਤੁਲ ਕਾਸਬੇਕਰ ਨੇ ਕਲਿੱਕ ਕੀਤੀਆਂ ਸਨ।

ਦੱਸਣਯੋਗ ਹੈ ਕਿ ਲੌਕਡਾਊਨ ਦੇ ਦਿਨਾਂ 'ਚ ਸਾਰੇ ਆਪਣੇ-ਆਪਣੇ ਘਰਾਂ 'ਚ ਮੌਜ਼ੂਦ ਹਨ ਅਤੇ ਅਜਿਹੇ 'ਚ ਕਈ ਸਿਤਾਰੇ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਹਾਲ ਹੀ 'ਚ ਕਰੀਨਾ ਕਪੂਰ ਤੇ ਉਸ ਦੀ ਭੈਣ ਕਰਿਸ਼ਮਾ ਕਪੂਰ ਦੀ ਵੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਇਸ ਤਸਵੀਰ 'ਚ ਦੋਵੇਂ ਭੈਣਾਂ ਟ੍ਰੇਡੀਸ਼ਨਲ ਲੁੱਕ 'ਚ ਨਜ਼ਰ ਆਈ ਸਨ।