FacebookTwitterg+Mail

US ਸੈਲੇਬ੍ਰਿਟੀ ਨਾਲ ਅਮਿਤਾਭ ਦੀ ਨੂੰਹ ਐਸ਼ਵਰਿਆ ਨੇ ਦਿੱਤੇ ਹੌਟ ਪੋਜ਼

aishwarya strikes fun and flirty poses with pharrell williams
03 April, 2018 02:56:50 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨੇ 'ਵੋਗ ਮੈਗਜ਼ੀਨ' ਦੇ ਅਪ੍ਰੈਲ ਐਡੀਸ਼ਨ ਲਈ ਐਕਟਰ ਤੇ ਰੈਪਰ ਫੇਰਲ ਵਿਲਿਅਮਸ ਨਾਲ ਇਕ ਫੋਟੋਸ਼ੂਟ ਕਰਵਾਇਆ ਹੈ। ਮੈਗਜ਼ੀਨ ਦੇ ਕਵਰ ਪੇਜ਼ 'ਤੇ ਛਾਈ ਐਸ਼ਵਰਿਆ ਤੇ ਫੇਰਲ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadkaਮੈਗਜ਼ੀਨ ਦੇ ਕਵਰ 'ਤੇ ਛਪੀ ਤਸਵੀਰ 'ਚ ਐਸ਼ਵਰਿਆ ਨੇ ਲਾਈਟ ਸਕਾਈ ਬਲਿਊ ਕਲਰ ਦੀ ਫ੍ਰਿਲ ਡਰੈੱਸ ਪਾਈ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਦੂਜੇ ਪਾਸੇ ਫੇਰਲ ਕਲਰਫੁੱਲ ਹੁਡੀ ਜੈਕਟ 'ਚ ਨਜ਼ਰ ਆ ਰਿਹਾ ਹੈ। ਉਸ ਦੇ ਕੱਪੜੇ ਹੋਲੀ ਦੇ ਤਿਉਹਾਰ ਤੋਂ ਇੰਸਪਾਇਰ ਲੱਗ ਰਹੇ ਹਨ।
Punjabi Bollywood Tadka
ਇਸ ਫੋਟੋਸ਼ੂਟ ਬਾਰੇ ਗੱਲ ਕਰਦੇ ਹੋਏ ਐਸ਼ਵਰਿਆ ਨੇ ਦੱਸਿਆ, ''ਸ਼ੂਟ ਲਈ ਟਾਈਮ/ਸਮਾਂ ਕੱਢਣਾ ਮੇਰੇ ਲਈ ਬੇਹੱਦ ਮੁਸ਼ਕਿਲ ਸੀ। ਐਸ਼ਵਰਿਆ ਨੇ ਦੱਸਿਆ, ਮੈਂ ਆਪਣਾ ਸਾਰਾ ਸਮਾਂ ਬੇਟੀ ਆਰਾਧਿਆ ਨਾਲ ਬਿਤਾਉਂਦੀ ਹਾਂ। ਮੇਰੇ ਨਾਲ ਇਕ ਨੈਨੀ ਵੀ ਹੁੰਦੀ ਹੈ। ਮੈ ਹੋਮਮੇਕਰਸ ਦੀ ਇੱਜ਼ਤ ਕਰਦੀ ਹਾਂ ਕਿਉਂਕਿ ਉਹ ਕਦੀ ਨਾ ਖਤਮ ਹੋਣ ਵਾਲਾ ਕੰਮ ਬਿਨਾਂ ਕਿਸੇ ਸਵਾਰਥ/ਮਤਲਬ ਦੇ ਕਰਦੀ ਹੈ।''
Punjabi Bollywood Tadka
ਉਂਝ ਆਸ਼ਵਰਿਆ ਪਹਿਲਾਂ ਵੀ ਕਈ ਮੈਗਜ਼ੀਨ ਦੇ ਕਵਰ ਪੇਜ਼ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ ਪਰ ਸ਼ਾਇਦ ਇਹ ਪਹਿਲਾਂ ਮੌਕਾ ਹੈ ਜਦੋਂ ਉਹ ਕਿਸੇ ਅਸ਼ਵੇਤ ਸੈਲੀਬ੍ਰਿਟੀ ਨਾਲ ਮੈਗਜ਼ੀਨ ਦੇ ਕਵਰ ਪੇਜ਼ 'ਤੇ ਨਜ਼ਰ ਆਈ ਹੈ। ਸੋਸ਼ਲ ਮੀਡੀਆ 'ਤੇ ਇਸ ਕਵਰ ਪੇਜ਼ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਫੇਰਲ ਵਿਲਿਅਮਸ ਇਸ ਵਾਰ ਹੋਲੀ ਦੇ ਖਾਸ ਮੌਕੇ 'ਤੇ ਭਾਰਤ ਆਏ ਸਨ। ਉਨ੍ਹਾਂ ਨੇ ਇਥੇ ਹੋਲੀ ਦਾ ਤਿਉਹਾਰ ਮਨਾਇਆ ਸੀ।
Punjabi Bollywood Tadka
ਦੂਜੇ ਪਾਸੇ ਐਸ਼ਵਰਿਆ ਰਾਏ ਬੱਚਨ ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਉਹ ਇੰਨੀ ਦਿਨੀਂ 'ਫੰਨੇ ਖਾਂ' ਦੇ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਤੋਂ ਇਲਾਵਾ 'ਰਾਤ  ਔਰ ਦਿਨ ਕੌਣ ਥੀ' ਦੇ ਰੀਮੇਕ ਲਈ ਵੀ ਉਸ ਨੂੰ ਅਪ੍ਰੋਚ ਕੀਤਾ ਗਿਆ ਹੈ।
Punjabi Bollywood Tadka

 

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Aishwarya Rai BachchanPharrell WilliamsMagazine CoverVogue India Amitabh Bachchan Anil KapoorFanne Khan

Edited By

Sunita

Sunita is News Editor at Jagbani.