ਨਵੀਂ ਦਿੱਲੀ(ਬਿਊਰੋ)- ਬਿਹਾਰ ਦੇ ਰਹਿਣ ਵਾਲੇ ਇਕ ਕਪਲ ਐਸ਼ਵਿਰਆ ਰਾਏ ਤੇ ਸੁਸ਼ਮਿਤਾ ਸੇਨ ਕੋਲੋਂ ਇਨ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੀ ਧੀ ਦਾ ਨਾਮ ਐਸ਼ਵਿਰਆ ਸੁਸ਼ਮਿਤਾ ਰੱਖ ਦਿੱਤਾ। ਅੱਜ ਉਹ ਲੜਕੀ ਸੁਪਰਮਾਡਲ ਹੈ ਅਤੇ ਸੋਸ਼ਲ ਮੀਡੀਆ ’ਤੇ ਆਪਣੀਆਂ ਬਿਕਨੀ ਵਾਲੀਆਂ ਤਸਵੀਰਾ ਨਾਲ ਖੂਬ ਚਰਚਾ ਬਟੋਰ ਰਹੀ ਹੈ। ਕਿੰਗਫਿਸ਼ਰ ਸੁਪਰਮਾਡਲ ਐਸ਼ਵਰਿਆ ਸੁਸ਼ਮਿਤਾ ਇਨ੍ਹੀਂ ਦਿਨੀਂ ਇੰਟਰਨੈੱਟ ਕਰੱਸ਼ ਬਣੀ ਹੋਈ ਹੈ। ਬਿਕਨੀ ਤਸਵੀਰਾਂ ਨਾਲ ਇਸ ਸੁਪਰਮਾਡਲ ਦਾ ਇੰਸਟਾਗ੍ਰਾਮ ਪ੍ਰੋਫਾਇਲ ਭਰਿਆ ਪਿਆ ਹੈ। ਇਸ ਸੁਪਰਮਾਡਲ ਨੂੰ ਰਿਐਲਿਟੀ ਸ਼ੋਅ ‘ਕਿੰਗਫਿਗਰ ਸੁਪਰਮਾਡਲਸ’ ਦਾ ਤੀਜਾ ਸੀਜ਼ਨ ਨੂੰ ਜਿੱਤਣ ਤੋਂ ਬਾਅਦ ਮਸ਼ਹੂਰੀ ਮਿਲੀ ਸੀ। ਬਿਹਾਰ ਦੀ ਰਹਿਣ ਵਾਲੀ ਇਸ ਸੁਪਰਮਾਡਲ ਦਾ ਨਾਮ ਐਸ਼ਵਰਿਆ ਰਾਏ ਬੱਚਨ ਅਤੇ ਸੁਸ਼ਮਿਤਾ ਸੇਨ ’ਤੇ ਹੈ। ਐਸ਼ਵਰਿਆ ਸੁਸ਼ਮਿਤਾ ਖੁੱਦ ਮਿਸ ਇੰਡੀਆ ਵਿਚ ਹਿੱਸਾ ਲੈ ਚੁੱਕੀ ਹੈ ਅਤੇ ਇਸ ਤਰ੍ਹਾਂ ਨਾਲ ਉਨ੍ਹਾਂ ਦਾ ਕਰੀਅਰ ਅੱਗੇ ਵਧਿਆ। ਐਸ਼ਵਰਿਆ ਸੁਸ਼ਮਿਤਾ ਸਿਰਫ ਮਾਡਲ ਹੀ ਨਹੀਂ ਸਗੋਂ ਬੇਲੀ ਡਾਂਸਰ, ਸਿੰਗਰ ਅਤੇ ਨੈਸ਼ਨਲ ਲੈਵਲ ਦੀ ਬੈਡਮਿੰਟਰ ਪਲੇਅਰ ਹੈ। ਐਸ਼ਵਰਿਆ ਸੁਸ਼ਮਿਤਾ ਨੇ ਬਿਹਾਰ ਤੋਂ ਸਕੂਲਿੰਗ ਕੀਤੀ ਸੀ। ਉਨ੍ਹਾਂ ਨੇ 11ਵੀਂ ਅਤੇ 12ਵੀਂ ਦੀ ਪੜ੍ਹਾਈ ਜੈਪੁਰ ਤੋਂ ਕੀਤੀ ਸੀ। ਉਨ੍ਹਾਂ ਦੇ ਪਿਤਾ ਸਟੇਟ ਬੈਂਕ ਆਫ ਇੰਡੀਆ ਵਿਚ ਕੰਮ ਕਰਦੇ ਹਨ ਅਤੇ ਮਾਂ ਹਾਊਸ ਵਾਈਫ ਹੈ। 1994 ਵਿਚ ਜਨਮੀ ਇਸ ਸੁਪਰਮਾਡਲ ਦੇ ਮਾਤਾ-ਪਿਤਾ ਉਸ ਸਾਲ ਮਿਸ ਇੰਡੀਆ ਅਤੇ ਮਿਸ ਵਰਲਡ ਦੇ ਖਿਤਾਬ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਦੇ ਮਾਤਾ-ਪਿਤਾ ਕੰਫਿਊਜ ਸਨ ਕਿ ਨਾਮ ਐਸ਼ਵਰਿਆ ਰੱਖਿਆ ਜਾਵੇ ਜਾਂ ਸੁਸ਼ਮਿਤਾ। ਦੋਵਾਂ ਨੇ ਫੈਸਲਾ ਕੀਤਾ ਕਿ ਐਸ਼ਵਰਿਆ ਸੁਸ਼ਮਿਤਾ ਹੀ ਰੱਖਾਂਗੇ । 5 ਫੁੱਟ 9 ਇੰਚ ਲੰਬੀ ਐਸ਼ਵਰਿਆ ਸੁਸ਼ਮਿਤਾ ਦੇ ਬਾਰੇ ਵਿਚ ਦੱਸ ਦੇਈਏ ਕਿ ‘ਕਿੰਗਫਿਸ਼ਰ ਸੁਪਰਮਾਡਲ 3’ ਵਿਚ ਉਨ੍ਹਾਂ ਨੇ 30 ਪ੍ਰਤੀਭਾਗੀਆਂ ਨੂੰ ਪਛਾੜ ਕੇ ਇਹ ਖਿਤਾਬ ਜਿੱਤਿਆ ਸੀ।